Latest News
ਸੁਪਰਸੋਨਿਕ ਕਰੂਜ਼ ਮਿਜ਼ਾਈਲ ਬ੍ਰਹਮੋਸ ਦੀ ਸਫਲ ਪਰਖ

Published on 30 Sep, 2020 10:29 AM.


ਨਵੀਂ ਦਿੱਲੀ : ਭਾਰਤ ਨੇ ਬੁੱਧਵਾਰ 400 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਸੁਪਰਸੋਨਿਕ ਕਰੂਜ਼ ਮਿਜ਼ਾਈਲ ਬ੍ਰਹਮੋਸ ਦਾ ਸਫਲ ਤਜਰਬਾ ਕੀਤਾ। ਉਸ ਨੇ 2.8 ਮੈਕ ਯਾਨੀਕਿ ਅਵਾਜ਼ ਨਾਲੋਂ ਕਰੀਬ ਤਿੰਨ ਗੁਣਾ ਦੀ ਰਫਤਾਰ ਫੜੀ। ਇਹ ਪਰਖ ਡਿਫੈਂਸ ਰਿਸਰਚ ਐਂਡ ਡਿਵੈੱਲਪਮੈਂਟ ਆਰਗੇਨਾਈਜ਼ੇਸ਼ਨ ਨੇ ਓਡੀਸ਼ਾ ਦੇ ਬਾਲਾਸੋਰ ਤੱਟ 'ਤੇ ਕੀਤਾ। ਭਾਰਤ ਤੇ ਰੂਸ ਦਾ ਸਾਂਝਾ ਉੱਦਮ ਬ੍ਰਹਮੋਸ ਏਅਰੋਸਪੇਸ ਉਹ ਸੁਪਰਸੋਨਿਕ ਮਿਜ਼ਾਈਲਾਂ ਬਣਾਉਂਦਾ ਹੈ, ਜਿਹੜੀਆਂ ਪਣਡੁੱਬੀਆਂ, ਸਮੁੰਦਰੀ ਤੇ ਹਵਾਈ ਜਹਾਜ਼ਾਂ ਜਾਂ ਜ਼ਮੀਨ ਤੋਂ ਦਾਗੀਆਂ ਜਾ ਸਕਦੀਆਂ ਹਨ।

253 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper