Latest News
ਯੋਗੀ ਕੇ ਪ੍ਰਦੇਸ਼ ਮੇਂ ਕਭੀ ਭੀ ਗਾੜੀ ਪਲਟ ਜਾਤੀ ਹੈ : ਵਿਜੇਵਰਗੀਆ

Published on 30 Sep, 2020 10:30 AM.


ਨਵੀਂ ਦਿੱਲੀ : ਹਾਥਰਸ ਵਿਚ ਦਲਿਤ ਕੁੜੀ 'ਤੇ ਅੱਤਿਆਚਾਰ ਦੇ ਮਾਮਲੇ ਵਿਚ ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਨੇ ਬੁੱਧਵਾਰ ਕਿਹਾ ਕਿ ਮੁਲਜ਼ਮ ਗ੍ਰਿਫਤਾਰ ਕਰ ਲਏ ਗਏ ਹਨ। ਕੇਸ ਫਾਸਟ ਟਰੈਕ ਕੋਰਟ ਵਿਚ ਚਲੇਗਾ ਤੇ ਉਨ੍ਹਾਂ ਨੂੰ ਸਜ਼ਾ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾ ਕਿਹਾ, 'ਯੋਗੀ ਮੁੱਖ ਮੰਤਰੀ ਹੈਂ। ਮੈਂ ਜਾਨਤਾ ਹੂੰ ਕਿ ਉਨਕੇ ਪ੍ਰਦੇਸ਼ ਮੇਂ ਕਭੀ ਭੀ ਗਾੜੀ ਪਲਟ ਜਾਤੀ ਹੈ।' ਇਸ ਬਿਆਨ ਨੂੰ ਇਸ ਸੰਦਰਭ ਵਿਚ ਦੇਖਿਆ ਜਾ ਰਿਹਾ ਹੈ ਕਿ ਜਦੋਂ ਗੈਂਗਸਟਰ ਵਿਕਾਸ ਦੂਬੇ ਨੂੰ ਜੁਲਾਈ ਵਿਚ ਮੱਧ ਪ੍ਰਦੇਸ਼ ਤੋਂ ਫੜ ਕੇ ਯੂ ਪੀ ਲਿਆਂਦਾ ਜਾ ਰਿਹਾ ਸੀ ਤਾਂ ਗੱਡੀ ਪਲਟਣ 'ਤੇ ਉਸ ਦੇ ਭੱਜਣ ਦੀ ਗੱਲ ਕਹਿ ਕੇ ਉਸ ਨੂੰ ਮਾਰ ਦਿੱਤਾ ਗਿਆ ਸੀ।

245 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper