Latest News
ਸ਼ੇਅਰ ਮਾਰਕਿਟ 'ਚ 3 ਲੱਖ ਕਰੋੜ ਰੁਪਏ ਡੁੱਬੇ

Published on 15 Oct, 2020 11:17 AM.


ਮੁੰਬਈ : ਚੋਣਾਂ ਤੋਂ ਪਹਿਲਾਂ ਅਮਰੀਕਾ 'ਚ ਰਾਹਤ ਪੈਕੇਜ ਨਹੀਂ ਆਉਣ ਦੀ ਸੰਭਾਵਨਾ ਦੇ ਚੱਲਦਿਆਂ ਵਿਸ਼ਵ ਭਰ ਦੇ ਸਟਾਕ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਆ ਰਹੀ ਹੈ।ਪਹਿਲਾਂ ਏਸ਼ੀਆਈ ਬਾਜ਼ਾਰ ਅਤੇ ਹੁਣ ਯੂਰਪੀਅਨ ਬਾਜ਼ਾਰਾਂ 'ਚ ਵੀ ਤੇਜ਼ੀ ਨਾਲ ਵਿਕਰੀ ਦੇਖਣ ਨੂੰ ਮਿਲ ਰਹੀ ਹੈ।ਇਨ੍ਹਾਂ ਸੰਕੇਤਾਂ ਦਾ ਅਸਰ ਘਰੇਲੂ ਸਟਾਕ ਮਾਰਕੀਟ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਬੀ ਐੱਸ ਈ ਦਾ 30 ਸ਼ੇਅਰਾਂ ਵਾਲਾ ਇੰਡੈਕਸ ਸੈਂਸੈਕਸ 1000 ਅੰਕਾਂ ਤੋਂ ਵੀ ਘਟ ਗਿਆ ਹੈ। ਇਸ ਦੇ ਨਾਲ ਹੀ ਐੱਨ ਐੱਸ ਈ ਦਾ ਵੱਡਾ ਬੈਂਚਮਾਰਕ ਇੰਡੈਕਸ ਨਿਫਟੀ 300 ਅੰਕ ਡਿੱਗ ਗਿਆ ਹੈ। ਹਾਲਾਂਕਿ ਮਾਹਰ ਕਹਿੰਦੇ ਹਨ ਕਿ ਨਿਵੇਸ਼ਕਾਂ ਨੂੰ ਇਸ ਸਮੇਂ ਘਬਰਾਉਣਾ ਨਹੀਂ ਚਾਹੀਦਾ। ਇਸ ਦੀ ਬਜਾਏ ਹੇਠਲੇ ਪੱਧਰ 'ਤੇ ਚੰਗੇ ਸਟਾਕ ਖਰੀਦਣਾ ਇੱਕ ਬਿਹਤਰ ਰਣਨੀਤੀ ਹੋਵੇਗੀ, ਪਰ ਸਟਾਕ ਮਾਰਕੀਟ ਅਗਲੇ ਕੁਝ ਦਿਨਾਂ ਲਈ ਭਾਰੀ ਉਤਰਾਅ-ਚੜ੍ਹਾਅ ਦੇਖ ਸਕਦੀ ਹੈ।
ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ-ਸੈਂਸੈਕਸ 1074 ਅੰਕ ਡਿੱਗ ਕੇ 39720 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 300 ਅੰਕ ਡਿੱਗ ਕੇ 11671 'ਤੇ ਬੰਦ ਹੋਇਆ ਹੈ। ਬੈਂਕ ਨਿਫਟੀ ਵਿੱਚ 843 ਅੰਕ ਦੀ ਗਿਰਾਵਟ ਆਈ ਅਤੇ 23030 'ਤੇ ਬੰਦ ਹੋਇਆ ਹੈ। ਸਟਾਕ ਮਾਰਕੀਟ ਵਿੱਚ ਆਈ ਗਿਰਾਵਟ ਦਾ ਮੁੱਖ ਕਾਰਨ ਅਮਰੀਕਾ ਵਿੱਚ ਆਉਣ ਵਾਲੇ ਰਾਹਤ ਪੈਕੇਜ ਵਿਚ ਦਿੱਤਾ ਜਾ ਰਿਹਾ ਹੈ, ਕਿਉਂਕਿ ਜੇ ਬਹੁਤ ਵੱਡੀ ਰਕਮ ਅਮਰੀਕੀ ਆਰਥਿਕਤਾ ਵਿੱਚ ਪਾ ਦਿੱਤੀ ਜਾਂਦੀ ਹੈ ਤਾਂ ਇਸ ਦਾ ਪ੍ਰਭਾਵ ਦੁਨੀਆ ਭਰ ਵਿੱਚ ਦਿਖਾਈ ਦੇਵੇਗਾ।

184 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper