Latest News
ਯੋਗੀ ਸਰਕਾਰ ਖਿਲਾਫ ਖੱਬੀਆਂ ਪਾਰਟੀਆਂ ਦਾ ਮੁਜ਼ਾਹਰਾ

Published on 15 Oct, 2020 11:19 AM.


ਨਵੀਂ ਦਿੱਲੀ : ਯੂ ਪੀ ਸਰਕਾਰ ਤੇ ਪੁਲਸ ਵੱਲੋਂ ਹਾਥਰਸ ਵਿਚ ਬਲਾਤਕਾਰ ਤੋਂ ਬਾਅਦ ਮਾਰ ਦਿੱਤੀ ਗਈ ਦਲਿਤ ਕੁੜੀ ਦੇ ਪਰਵਾਰ ਨੂੰ ਇਨਸਾਫ ਦੇਣ ਦੀ ਥਾਂ ਧਿਆਨ ਭਟਕਾਉਣ ਲਈ ਸਾਜ਼ਿਸ਼ ਦੀਆਂ ਗੱਲਾਂ ਕਰਨ ਵਿਰੁੱਧ ਖੱਬੀਆਂ ਪਾਰਟੀਆਂ ਨੇ ਵੀਰਵਾਰ ਜੰਤਰ-ਮੰਤਰ 'ਚ ਮੁਜ਼ਾਹਰਾ ਕੀਤਾ।
ਇਸ ਨੂੰ ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ, ਸਾਂਸਦ ਬਿਨੋਇ ਵਿਸਵਮ, ਸੀ ਪੀ ਆਈ (ਐੱਮ ਐੱਲ) ਦੀ ਸੁਚੇਤਾ ਡੇ, ਸੀ ਜੀ ਪੀ ਆਈ ਦੇ ਸੰਤੋਸ਼ ਅਤੇ ਸੀ ਪੀ ਆਈ (ਐੱਮ) ਦੇ ਦਿੱਲੀ ਦੇ ਸਕੱਤਰ ਕੇ ਐੱਮ ਤਿਵਾਰੀ ਨੇ ਸੰਬੋਧਨ ਕੀਤਾ। ਕਾਮਰੇਡ ਰਾਜਾ ਨੇ ਕਿਹਾ ਕਿ ਯੋਗੀ ਸਰਕਾਰ ਦੀ ਜਾਂਚ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਵਿਸਵਮ ਨੇ ਕਿਹਾ ਕਿ ਯੋਗੀ ਫਾਸ਼ੀਵਾਦੀ ਨੀਤੀਆਂ 'ਤੇ ਚੱਲ ਰਹੇ ਹਨ। ਸਾਰੇ ਆਗੂਆਂ ਨੇ ਖੱਬੀਆਂ ਪਾਰਟੀਆਂ ਦੀਆਂ ਇਕਾਈਆਂ ਨੂੰ ਦਿੱਲੀ ਦੀਆਂ ਗਲੀਆਂ ਤੇ ਮੁਹੱਲਿਆਂ ਵਿਚ ਇਸ ਇਨਸਾਫ ਦੇ ਸੰਘਰਸ਼ ਨੂੰ ਲਿਜਾਣ ਦਾ ਸੱਦਾ ਦਿੱਤਾ।

186 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper