Latest News
ਆਜ਼ਾਦ ਨੂੰ ਵੀ ਕੋਰੋਨਾ ਦੀ ਲਾਗ

Published on 16 Oct, 2020 08:18 AM.

ਨਵੀਂ ਦਿੱਲੀ : ਰਾਜ ਸਭਾ ਵਿਚ ਆਪੋਜ਼ੀਸ਼ਨ ਦੇ ਆਗੂ ਗੁਲਾਮ ਨਬੀ ਆਜ਼ਾਦ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਘਰ ਵਿਚ ਇਕਾਂਤਵਾਸ 'ਚ ਚਲੇ ਗਏ ਹਨ। ਸੀਨੀਅਰ ਕਾਂਗਰਸੀ ਆਗੂ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਲ ਹੀ ਵਿਚ ਜਿਹੜੇ ਲੋਕ ਉਨ੍ਹਾ ਦੇ ਸੰਪਰਕ ਵਿਚ ਆਏ ਹਨ ਉਹ ਵੀ ਟੈੱਸਟ ਕਰਵਾ ਲੈਣ। ਇਸ ਤੋਂ ਪਹਿਲਾਂ ਸੀਨੀਅਰ ਕਾਂਗਰਸ ਆਗੂਆਂ ਅਹਿਮਦ ਪਟੇਲ, ਮੋਤੀ ਲਾਲ ਵੋਰਾ ਤੇ ਅਭਿਸ਼ੇਕ ਸਿੰਘਵੀ ਨੂੰ ਵੀ ਕੋਰੋਨਾ ਹੋ ਚੁੱਕਾ ਹੈ। ਸਿੰਘਵੀ ਤਾਂ ਠੀਕ ਹੋ ਗਏ ਹਨ, ਜਦਕਿ ਦੂਜੇ ਆਗੂ ਇਲਾਜ ਕਰਵਾ ਰਹੇ ਹਨ।
ਇਸੇ ਦੌਰਾਨ ਬਿਹਾਰ ਦੇ ਪੰਚਾਇਤੀ ਰਾਜ ਮੰਤਰੀ ਕਪਿਲ ਦਿਓ ਕਾਮਤ (70) ਦੀ ਸ਼ੁੱਕਰਵਾਰ ਪਟਨਾ ਦੇ ਏਮਜ਼ ਵਿਚ ਕੋਰੋਨਾ ਕਾਰਨ ਮੌਤ ਹੋ ਗਈ। ਉਨ੍ਹਾ ਦੀ ਕਿਡਨੀ ਫੇਲ੍ਹ ਹੋ ਗਈ ਸੀ ਤੇ ਉਹ ਵੈਂਟੀਲੇਟਰ 'ਤੇ ਸਨ। ਜਨਤਾ ਦਲ (ਯੂ) ਦੇ ਬਾਬੂਬੜ੍ਹੀ ਤੋਂ ਵਿਧਾਇਕ ਕਾਮਤ ਨੂੰ ਕੋਰੋਨਾ ਪਾਜ਼ੀਟਿਵ ਆਉਣ 'ਤੇ ਇਕ ਅਕਤੂਬਰ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। ਉਨ੍ਹਾ ਦੇ ਠੀਕ ਨਾ ਹੋਣ ਕਾਰਨ ਪਾਰਟੀ ਨੇ ਇਸ ਵਾਰ ਉਨ੍ਹਾ ਦੀ ਨੂੰਹ ਮੀਨਾ ਨੂੰ ਉਨ੍ਹਾ ਦੇ ਹਲਕੇ ਤੋਂ ਟਿਕਟ ਦਿੱਤੀ ਹੈ।
ਇਸ ਤੋਂ ਪਹਿਲਾਂ ਪੱਛੜੀਆਂ ਸ਼੍ਰੇਣੀਆਂ ਦੇ ਮੰਤਰੀ ਵਿਨੋਦ ਸਿੰਘ ਦੀ ਵੀ ਕੋਰੋਨਾ ਕਾਰਨ 12 ਅਕਤੂਬਰ ਨੂੰ ਮੌਤ ਹੋ ਗਈ ਸੀ।

121 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper