Latest News
ਲੋਕਾਂ ਨੇ 15 ਕਰੋੜ ਦੀ ਲੁੱਟ ਨਾਕਾਮ ਕੀਤੀ

Published on 16 Oct, 2020 08:23 AM.

ਲੁਧਿਆਣਾ (ਐੱਮ ਅੱੈਸ ਭਾਟੀਆ, ਪ੍ਰਦੀਪ ਸ਼ਰਮਾ,
ਰੈਕਟਰ ਕਥੂਰੀਆ)
ਲੋਕਾਂ ਨੇ ਸ਼ੁੱਕਰਵਾਰ ਸਵੇਰੇ ਦੁਗਰੀ ਰੋਡ 'ਤੇ ਮਾਡਲ ਟਾਊਨ 'ਚ ਮੁਥੂਟ ਫਾਈਨਾਂਸ ਦੇ ਦਫਤਰ ਵਿਚੋਂ ਵੱਡੀ ਲੁੱਟ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਲੋਕਾਂ ਦੇ ਸਹਿਯੋਗ ਨਾਲ ਤਿੰਨ ਲੁਟੇਰੇ ਕਾਬੂ ਕਰ ਲਏ। ਲੁਟੇਰਿਆਂ ਨੇ ਭੱਜਦਿਆਂ ਗੋਲੀਆਂ ਵੀ ਚਲਾਈਆਂ, ਜਿਸ ਨਾਲ 4 ਵਿਅਕਤੀ ਜ਼ਖਮੀ ਹੋ ਗਏ।
ਪੁਲਸ ਨੇ ਦੱਸਿਆ ਕਿ ਫੜੇ ਜਾਣ ਵਾਲੇ ਰੌਸ਼ਨ ਕੁਮਾਰ, ਸੌਰਵ ਕੁਮਾਰ ਤੇ ਕਮਲੇਸ਼ ਕੁਮਾਰ ਹਨ। ਇਨ੍ਹਾਂ ਕੋਲੋਂ ਤਿੰਨ ਦੇਸੀ ਪਿਸਤੌਲ, 30 ਕਾਰਤੂਸ, 5 ਮੈਗਜ਼ੀਨ, 9 ਖੋਲ, 4 ਮੋਬਾਇਲ, ਤਿੰਨ ਪਲਸਰ ਮੋਟਰਸਾਈਕਲ, ਕਾਲੇ ਰੰਗ ਦਾ ਬੈਗ, 3 ਟੇਪ ਰੋਲ, ਇਕ ਪਲਾਸ, 3 ਚਾਬੀਆਂ, ਇਕ ਕਟਰ, ਇਕ ਨੇਲ ਕਟਰ, ਦੋ ਹਥੌੜੀਆਂ ਤੇ 2 ਛੈਣੀਆਂ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦੇ ਤਿੰਨ ਸਾਥੀ ਬਚ ਨਿਕਲੇ। ਦਸਤਾਨੇ ਤੇ ਮਾਸਕ ਪਾਈ ਲੁਟੇਰਿਆਂ ਨੇ ਆਉਂਦਿਆਂ ਹੀ ਸਟਾਫ ਤੇ ਗਾਹਕਾਂ ਨੂੰ ਪਿਸਤੌਲ ਦਿਖਾ ਕੇ ਬੰਦੀ ਬਣਾ ਲਿਆ। ਕੰਪਨੀ ਦੇ ਮੁਲਾਜ਼ਮਾਂ ਦੇ ਹੱਥ ਬੰਨ੍ਹ ਕੇ ਮੂੰਹ 'ਤੇ ਟੇਪ ਲਾ ਦਿੱਤੀ। ਇਸ ਤੋਂ ਬਾਅਦ ਹਿੰਦੀ ਵਿਚ ਗੱਲਾਂ ਕਰਦੇ ਲੁਟੇਰਿਆਂ ਨੇ ਬੈਗਾਂ ਵਿਚ ਕਰੀਬ 15 ਕਰੋੜ ਦੇ ਗਹਿਣੇ ਤੇ ਨਕਦੀ ਪਾ ਲਈ। ਕੰਟਰੋਲ ਰੂਮ 'ਤੇ ਸੂਚਨਾ ਮਿਲਣ 'ਤੇ ਪੁਲਸ ਪੁੱਜ ਗਈ। ਲੋਕ ਵੀ ਇਕੱਠੇ ਹੋ ਗਏ। ਇਸ ਦੌਰਾਨ ਲੁਟੇਰਿਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਦਬੋਚ ਲਏ। ਇਕ ਲੁਟੇਰਾ ਤਾਂ ਮੋਟਰਸਾਈਕਲ ਤੋਂ ਡਿੱਗ ਪਿਆ। ਲੋਕਾਂ ਨੇ ਲੁਟੇਰਿਆਂ ਦੀ ਕਾਫੀ ਛਿਤਰੌੜ ਕੀਤੀ। ਫੜੇ ਜਾਣ ਵਾਲੇ ਤਿੰਨੋਂ ਬਿਹਾਰ ਦੇ ਹਨ। ਰੌਸ਼ਨ (23) ਤੇ ਸੌਰਵ (18) ਵੈਸ਼ਾਲੀ ਜ਼ਿਲ੍ਹੇ ਅਤੇ ਕਮਲੇਸ਼ (25) ਨਾਲੰਦਾ ਜ਼ਿਲ੍ਹੇ ਦਾ ਹੈ। ਫਰਾਰ ਹੋਣ ਵਾਲੇ ਸੁਸ਼ੀਲ, ਅਲੋਕ ਸਿੰਘ ਤੇ ਵਰੁਣ ਪਟਨਾ ਜ਼ਿਲ੍ਹੇ ਦੇ ਹਨ।

164 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper