ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨਰੇਂਦਰ ਮੋਦੀ ਸਰਕਾਰ 'ਤੇ ਹਮਲਾ ਬੋਲਦੇ ਹੋਏ ਸ਼ਨੀਵਾਰ ਨੂੰ 'ਗਲੋਬਲ ਭੁੱਖ ਇੰਡੈਕਸ' 2020 ਨੂੰ ਲੈ ਕੇ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਭਾਰਤ ਦਾ ਗਰੀਬ ਭੁੱਖਾ ਹੈ, ਕਿਉਂਕਿ ਸਰਕਾਰ ਸਿਰਫ਼ ਆਪਣੇ ਕੁਝ ਖਾਸ 'ਮਿੱਤਰਾਂ' ਦੀਆਂ ਜੇਬਾਂ ਭਰਨ 'ਚ ਲੱਗੀ ਹੈ। ਸ਼ੁੱਕਰਵਾਰ ਨੂੰ ਜਾਰੀ ਗਲੋਬਲ ਭੁੱਖ ਇੰਡੈਕਸ 2020 ਦੇ 117 ਦੇਸ਼ਾਂ 'ਚ ਭਾਰਤ ਦਾ 94ਵਾਂ ਸਥਾਨ ਹੈ, ਜਦਕਿ ਇੰਡੋਨੇਸ਼ੀਆ, ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਇਸ ਦੀ ਤੁਲਨਾ 'ਚ ਕਿਤੇ ਬੇਹਤਰ ਹਨ।
ਰਾਹੁਲ ਨੇ ਇਸ ਸੰਬੰਧ 'ਚ ਪ੍ਰਕਾਸ਼ਤ ਇੱਕ ਗ੍ਰਾਫ਼ ਨੂੰ ਆਪਣੇ ਟਵੀਟ 'ਤੇ ਸਾਂਝਾ ਕੀਤਾ ਅਤੇ ਕੇਂਦਰ ਸਰਕਾਰ 'ਤੇ ਹਮਲਾ ਕਰਦੇ ਹੋਏ ਲਿਖਿਆ, 'ਭਾਰਤ ਦਾ ਗਰੀਬ ਭੁੱਖ ਹੈ, ਕਿਉਂਕਿ ਸਰਕਾਰ ਸਿਰਫ਼ ਆਪਣੇ ਕੁਝ ਖਾਸ 'ਮਿੱਤਰਾਂ' ਦੀਆਂ ਜੇਬਾਂ ਭਰਨ 'ਚ ਲੱਗੀ ਹੈ। ਇੰਡੈਕਸ ਅਨੁਸਾਰ ਇੰਡੋਨੇਸ਼ੀਆ 70, ਨੇਪਾਲ 73, ਬੰਗਲਾਦੇਸ਼ 75 ਅਤੇ ਪਾਕਿਸਤਾਨ 88ਵੇਂ ਸਥਾਨ 'ਤੇ ਹੈ।