Latest News
ਸ਼ਿਕਾਗੋ ਦੇ ਚੂਹਿਆਂ ਦੀ ਲਗਾਤਾਰ ਛੇਵੇਂ ਸਾਲ ਝੰਡੀ

Published on 18 Oct, 2020 10:36 AM.


ਨਵੀਂ ਦਿੱਲੀ : ਅਮਰੀਕਾ ਦੇ ਸ਼ਹਿਰ ਸ਼ਿਕਾਗੋ ਨੂੰ ਲਗਾਤਾਰ ਛੇਵੇਂ ਸਾਲ ਉਹ ਖਿਤਾਬ ਮਿਲਿਆ ਹੈ, ਜਿਸ 'ਤੇ ਕੋਈ ਵੀ ਸ਼ਹਿਰ ਮਾਣ ਨਾ ਕਰੇ। ਐਟਲਾਂਟਾ ਅਧਾਰਤ ਕੀਟ ਕੰਟਰੋਲ ਸਰਵਿਸ ਔਰਕਿਨ ਨੇ ਅਮਰੀਕਾ ਵਿਚ ਸਭ ਤੋਂ ਵੱਧ ਚੂਹਿਆਂ ਦਾ ਛੇਵੀਂ ਵਾਰ ਇਹ ਖਿਤਾਬ ਸ਼ਿਕਾਗੋ ਨੂੰ ਦਿੱਤਾ ਹੈ। ਔਰਕਿਨ ਮੁਤਾਬਕ ਚੂਹਿਆਂ ਨੇ ਗਲੀਆਂ 'ਤੇ ਫਿਰ ਕਬਜ਼ਾ ਕਰ ਲਿਆ ਹੈ। ਕੋਰੋਨਾ ਮਹਾਂਮਾਰੀ ਦੌਰਾਨ ਰੈਸਟੋਰੈਂਟ ਤੇ ਹੋਟਲ ਬੰਦ ਹੋਣ ਕਾਰਨ ਇਨ੍ਹਾਂ ਨੇ ਨਵੇਂ ਟਿਕਾਣੇ ਲੱਭ ਲਏ ਹਨ। ਸਰਦੀਆਂ ਵਿਚ ਇਨ੍ਹਾਂ ਦੀ ਆਬਾਦੀ ਹੋਰ ਵਧੇਗੀ, ਜਦੋਂ ਇਹ ਖੁਰਾਕ ਤੇ ਪਾਣੀ ਵਾਲੇ ਇਲਾਕਿਆਂ ਵਿਚ ਪਨਾਹ ਲੈਣਗੇ। ਔਰਕਿਨ ਹਰ ਸਾਲ ਇਕ ਸਤੰਬਰ ਤੋਂ 31 ਅਗਸਤ ਤੱਕ ਇਹ ਸਰਵੇ ਕਰਦੀ ਹੈ। ਉਸ ਮੁਤਾਬਕ ਲਾਸ ਏਂਜਲਜ਼, ਨਿਊ ਯਾਰਕ, ਵਾਸ਼ਿੰਗਟਨ ਡੀ ਸੀ ਤੇ ਸਾਨਫਰਾਂਸਿਸਕੋ ਨੂੰ ਵੀ ਚੂਹਿਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

91 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper