Latest News
ਕੋਰੋਨਾ ਤੋਂ ਮੁਨਕਰ ਨੌਜਵਾਨ ਖੁਦ ਸ਼ਿਕਾਰ ਬਣਿਆ

Published on 18 Oct, 2020 10:43 AM.


ਨਵੀਂ ਦਿੱਲੀ : ਯੂਕਰੇਨ ਦੇ 33 ਸਾਲਾ ਫਿਟਨੈੱਸ ਪ੍ਰੇਰਕ, ਜਿਸ ਨੇ ਕਿਹਾ ਸੀ ਕਿ ਕੋਰੋਨਾ ਤਾਂ ਹੈ ਹੀ ਨਹੀਂ, ਦੀ ਕੋਰੋਨਾ ਨਾਲ ਮੌਤ ਹੋ ਗਈ। ਦਮਿਤਰੀ ਸੁਜ਼ੁਕ ਨੂੰ ਹਾਲ ਹੀ ਵਿਚ ਤੁਰਕੀ ਦੇ ਦੌਰੇ ਦੌਰਾਨ ਕੋਰੋਨਾ ਦੀ ਲਾਗ ਲੱਗੀ ਸੀ। ਉਸ ਦੀ ਮੌਤ ਦੀ ਜਾਣਕਾਰੀ ਉਸ ਦੀ ਸਾਬਕਾ ਪਤਨੀ ਸੋਫੀਆ ਨੇ ਦਿੱਤੀ। ਹਸਪਤਾਲ ਦਾਖਲ ਹੋਣ ਤੋਂ ਬਾਅਦ ਦਮਿਤਰੀ ਨੇ ਆਪਣੇ 11 ਲੱਖ ਪੈਰੋਕਾਰਾਂ ਲਈ ਇੰਸਟਾਗ੍ਰਾਮ 'ਤੇ ਬਿਮਾਰੀ ਦਾ ਤਜਰਬਾ ਸਾਂਝਾ ਕਰਦਿਆਂ ਕਿਹਾ ਸੀ ਕਿ ਬਿਮਾਰ ਹੋਣ ਤੱਕ ਉਹ ਇਹੀ ਸੋਚਦਾ ਸੀ ਕਿ ਕੋਰੋਨਾ ਤਾਂ ਹੈ ਹੀ ਨਹੀਂ।

172 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper