Latest News
ਭਾਜਪਾ ਦੀ ਦਲਿਤ ਇਨਸਾਫ ਯਾਤਰਾ ਨਹੀਂ ਨਿਕਲਣ ਦਿੱਤੀ

Published on 22 Oct, 2020 10:41 AM.


ਜਲੰਧਰ (ਸ਼ੈਲੀ ਐਲਬਰਟ)
ਦਲਿਤਾਂ ਦੇ ਸ਼ੋਸ਼ਣ ਤੇ ਅੱਤਿਆਚਾਰ, ਦਲਿਤ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਅਤੇ ਜਲਾਲਾਬਾਦ ਵਿੱਚ ਦਲਿਤ ਨੂੰ ਪਿਸ਼ਾਬ ਪਿਲਾਉਣ ਦੀ ਘਟਨਾ ਨੂੰ ਲੈ ਕੇ ਸੂਬਾ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ ਦੀ ਅਗਵਾਈ ਹੇਠ “ਵੀਰਵਾਰ ਨੂੰ ਚੰਡੀਗੜ੍ਹ ਲਈ ਨਿਕਲੀ ਦਲਿਤ ਇਨਸਾਫ ਯਾਤਰਾ ਨੂੰ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਲੰਧਰ ਬਾਈਪਾਸ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਅਸ਼ਵਨੀ ਸ਼ਰਮਾ ਜਿਵੇਂ ਹੀ ਵਰਕਰਾਂ ਨਾਲ ਵਾਹਨਾਂ ਦੇ ਕਾਫਲੇ ਦੀ ਸ਼ਕਲ 'ਚ ਬਾਹਰ ਨਿਕਲੇ ਤਾਂ ਪੁਲਸ ਫੋਰਸ ਨੇ ਉਨ੍ਹਾਂ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਸਰਕਟ ਹਾਊਸ ਵਿੱਚ ਲੈ ਗਈ, ਜਿੱਥੇ ਨਾਰਾਜ਼ ਭਾਜਪਾ ਨੇਤਾ ਅਤੇ ਕਾਰਕੁਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਧਰਨੇ 'ਤੇ ਬੈਠ ਗਏ ਅਤੇ ਕੈਪਟਨ ਸਰਕਾਰ ਅਤੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਯਾਤਰਾ ਵਿਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਐੱਸ.ਸੀ. ਮੋਰਚਾ ਦੇ ਸੂਬਾ ਇੰਚਾਰਜ ਰਾਜੇਸ਼ ਬਾਘਾ, ਮਹਿੰਦਰ ਭਗਤ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।

184 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper