Latest News
ਨਹੀਂ ਰਹੇ 'ਬੜਾ ਕਰਾਰਾ ਪੂਦਨਾ', 'ਬਾਬਾ ਵੇ ਕਲਾ ਮਰੋੜ' ਨੂੰ ਆਵਾਜ਼ ਦੇਣ ਵਾਲੇ ਕੇ ਦੀਪ

Published on 22 Oct, 2020 10:44 AM.


ਲੁਧਿਆਣਾ (ਨਵਾਂ ਜ਼ਮਾਨਾ ਸਰਵਿਸ)-ਮਾਰਚ ਮਹੀਨੇ ਪੱਖੋਵਾਲ ਰੋਡ ਸਥਿਤ ਆਪਣੀ ਰਿਹਾਇਸ਼ ਵਿਖੇ ਡਿੱਗ ਕੇ ਜ਼ਖ਼ਮੀ ਹੋਏ ਵਿਸ਼ਵ ਪ੍ਰਸਿੱਧ ਗਾਇਕ ਤੇ ਕਮੇਡੀਅਨ ਕੇ. ਦੀਪ (80) ਦਾ ਦੀਪ ਹਸਪਤਾਲ ਲੁਧਿਆਣਾ ਵਿਖੇ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ।ਕੇ. ਦੀਪ ਦੀ ਬੇਟੀ ਗੁਰਪ੍ਰੀਤ ਕੌਰ (ਬਿੱਲੀ) ਨੇ ਦੱਸਿਆ ਕਿ ਵੀਰਵਾਰ ਸ਼ਾਮ 4 ਵਜੇ ਉਨ੍ਹਾਂ ਦੇ ਪਿਤਾ ਨੇ ਆਖਰੀ ਸਾਹ ਲਿਆ। ਉਨ੍ਹਾਂ ਦਾ ਸਸਕਾਰ 23 ਅਕਤੂਬਰ ਨੂੰ ਦੁਪਿਹਰ 2 ਵਜੇ ਮਾਡਲ ਟਾਊਨ ਐਕਸਟੈਂਨਸ਼ਨ ਲੁਧਿਆਣਾ ਵਿਖੇ ਹੋਵੇਗਾ। ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਕਮੇਡੀ ਮਾਈ ਮੋਹਣੋ ਅਤੇ ਪੋਸਤੀ ਤੋਂ ਇਲਾਵਾ 'ਬੜਾ ਕਰਾਰਾ ਪੂਦਨਾ', 'ਬਾਬਾ ਵੇ ਕਲਾ ਮਰੋੜ', 'ਹਮ ਛੜੇ ਵਕਤ ਕੋ ਫੜੇ', 'ਮੈਨੂੰ ਤੇਰੇ ਆਸ਼ਕਾਂ ਨੇ ਲੁੱਟਿਆ', 'ਬਾਪੂ ਵੇ ਅੱਡ ਹੁੰਨੀ ਆਂ' 'ਘੜਾ ਵੱਜਦਾ ਘੜੋਲੀ ਵੱਜਦੀ', 'ਨੀ ਮੈਂ ਕਮਲੀ ਆਂ', 'ਘੁੰਡ ਵਿੱਚ ਨਹੀਂ ਲੁੱਕਦੇ ਸੱਜਣਾਂ ਨੈਣ ਕੁੰਵਾਰੇ' ਤੇ 'ਜੋ ਕਰਨੈ ਕਰੀ ਜਾ ਚੁੱਪ ਕਰਕੇ' ਸਮੇਤ ਕੇ. ਦੀਪ ਨੇ ਸੈਂਕੜੇ ਗੀਤ ਗਾਏ, ਜੋ ਕਿ ਬਹੁਤ ਹੀ ਮਕਬੂਲ ਹਨ।

216 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper