Latest News
ਵਾਂਝੇ ਵਿਦਿਆਰਥੀਆਂ ਦੀ 12ਵੀਂ ਦੀ ਪ੍ਰੀਖਿਆ ਮੁੜ ਲਈ ਜਾਵੇਗੀ

Published on 29 Oct, 2020 11:26 AM.


ਮੋਹਾਲੀ (ਗੁਰਜੀਤ ਬਿੱਲਾ)
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਤੇ 12 ਵੀਂ ਸ਼੍ਰੇਣੀ ਦੀ ਓਪਨ ਸਕੂਲ ਦੀ ਲਈ ਜਾ ਰਹੀ ਸਪਲੀਮੈਂਟਰੀ, ਸੁਨਹਿਰੀ ਮੌਕੇ ਤੇ ਵਾਧੂ ਵਿਸ਼ਿਆਂ ਦੀ ਪ੍ਰੀਖਿਆ ਦੌਰਾਨ 12ਸ਼੍ਰੇਣੀ ਦੀ ਪ੍ਰੀਖਿਆ ਲਈ ਸਿੱਖਿਆ ਬੋਰਡ ਵੱਲੋਂ ਪ੍ਰੀਖਿਆਰਥੀਆਂ ਨੂੰ ਜਾਰੀ ਕੀਤੇ ਗਈ ਰੋਲ ਨੰਬਰ ਸਲਿੱਪ 'ਤੇ ਪ੍ਰੀਖਿਆ ਦਾ ਸਮਾਂ 2 ਵਜੇ ਤੋਂ ਲੈ ਕੇ ਸ਼ਾਮ 5.15 ਤੱਕ ਦਾ ਲਿਖਿਆ ਹੋਈਆ ਸੀ, ਜਦ ਕਿ ਬਾਅਦ ਵਿੱਚ ਪ੍ਰੀਖਿਆ ਦਾ ਸਮਾਂ ਤਬਦੀਲ ਕਰਕੇ 11 ਵਜੇ ਤੋਂ 1.15 ਤੱਕ ਕੀਤਾ ਗਿਆ ਸੀ। ਜਿਹੜੇ ਵਿਦਿਆਰਥੀਆਂ ਨੇ ਆਪਣੀਆਂ ਰੋਲ ਨੰਬਰ ਸਲਿੱਪਾਂ ਸ਼ੁਰੂ ਵਿੱਚ ਅਪਲੋਡ ਕਰ ਲਈਆਂ ਸਨ, ਉਨ੍ਹਾਂ 'ਤੇ ਸਮਾਂ ਗਲਤ ਲਿਖੇ ਹੋਣ ਦੇ ਚੱਲਦਿਆਂ ਸੈਂਕੜੇ ਪ੍ਰੀਖਿਆਰਥੀ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਗਏ। ਇਸ ਸਬੰਧੀ ਵੱਖ-ਵੱਖ ਜ਼ਿਲ੍ਹਿਆ ਤੋਂ ਸਿੱਖਿਆ ਬੋਰਡ ਪਹੁੰਚੇ 12 ਵੀਂ ਸ਼੍ਰੇਣੀ ਦੇ ਪ੍ਰੀਖਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਜਦੋਂ ਬੋਰਡ ਦੀ ਵੈੱਬਸਾਈਟ ਤੋਂ ਰੋਲ ਨੰਬਰ ਸਲਿੱਪ ਡਾਊਨਲੋਡ ਕੀਤੀ ਤਾਂ ਇਸ ਸਲਿਪ 'ਤੇ ਪ੍ਰੀਖਿਆ ਦਾ ਸਮਾਂ ਬਾਅਦ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 5.15 ਤੱਕ ਦਾ ਲਿਖਿਆ ਹੋਈਆਂ ਸੀ, ਪਰ ਜਦੋਂ ਪ੍ਰੀਖਿਆਰਥੀ ਪ੍ਰੀਖਿਆ ਕੇਂਦਰਾਂ ਵਿਚ ਪ੍ਰੀਖਿਆ ਦੇਣ ਪਹੁੰਚੇ ਤਾਂ ਪ੍ਰੀਖਿਆ ਕੇਂਦਰ ਸੁਪਰਡੈਂਟ ਨੇ ਦੱਸਿਆ ਕਿ ਪ੍ਰੀਖਿਆ ਸਵੇਰੇ 11 ਵਜੇ ਦੀ ਅਰੰਭ ਹੋ ਚੁੱਕੀ ਹੈ। ਮਾਪਿਆ ਦਾ ਕਹਿਣਾ ਹੈ ਕਿ ਪ੍ਰੀਖਿਆ ਦੇ ਸਮੇਂ ਦੀ ਤਬਦੀਲੀ ਸੰਬੰਧੀ ਬੋਰਡ ਨੂੰ ਪ੍ਰੀਖਿਆਰਥੀਆਂ ਨੂੰ ਜਾਣੂ ਕਰਵਾਉਣਾ ਚਾਹੀਦਾ ਸੀ, ਕਿਉਂਕਿ ਪ੍ਰੀਖਿਆਰਥੀ ਮੁਫ਼ਤ ਵਿਚ ਪ੍ਰੀਖਿਆ ਦੇਣ ਨਹੀਂ ਆਏ ਸਨ, ਸਗੋਂ ਬੋਰਡ ਨੂੰ ਹਜ਼ਾਰਾਂ ਰੁਪਏ ਪ੍ਰੀਖਿਆ ਫੀਸ ਬੈਂਕ ਵਿਚ ਜਮ੍ਹਾਂ ਕਰਵਾਉਣ ਤੋਂ ਇਲਾਵਾ ਲੋੜੀਂਦੇ ਪ੍ਰੀਖਿਆ ਫਾਰਮ ਬੋਰਡ ਕੋਲ ਜਮ੍ਹਾਂ ਕਰਵਾ ਕੇ ਉਪਰੰਤ ਪ੍ਰੀਖਿਆ ਕੇਂਦਰ ਪ੍ਰੀਖਿਆ ਦੇਣ ਪਹੁੰਚੇ ਸਨ।ਬੋਰਡ ਅਧਿਕਾਰੀਆਂ ਨੂੰ ਚਾਹੀਦਾ ਸੀ ਕਿ ਉਹ ਫੋਨ ਜਾਂ ਕਿਸੇ ਹੋਰ ਸਾਧਨ ਰਾਹੀਂ ਵਿਦਿਆਰਥੀਆਂ ਨੂੰ ਬਦਲੇ ਸਮੇਂ ਸੰਬੰਧੀ ਜਾਣਕਾਰੀ ਦਿੰਦੇ। ਇਸ ਸੰਬੰਧੀ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਲੱਗਭੱਗ 99 ਫੀਸਦੀ ਵਿਦਿਆਰਥੀ ਪ੍ਰੀਖਿਆ ਸਮੇਂ ਦੇਣ ਲਈ ਪੁੱਜੇ ਸਨ, ਜਿਹੜੇ ਵਿਦਿਆਰਥੀ ਸਮੇਂ ਦੀ ਗਲਤੀ ਕਾਰਨ ਪ੍ਰੀਖਿਆ ਦੇਣ ਤੋ ਵਾਂਝੇ ਰਹਿ ਗਏ ਹਨ, ਬੋਰਡ ਵੱਲੋਂ ਉਨ੍ਹਾਂ ਪ੍ਰੀਖਿਆਰਥੀ ਦੀ ਮੁੜ ਪ੍ਰੀਖਿਆ ਲਈ ਜਾਵੇਗੀ ਤੇ ਜਲਦ ਨਵੀਂਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਜਾਵੇਗਾ।

154 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper