Latest News
ਸ਼ਿਕਾਰਪੁਰ 'ਚ ਬਜ਼ੁਰਗ ਜੋੜੇ ਦਾ ਕਤਲ

Published on 29 Oct, 2020 11:29 AM.


ਸੁਲਤਾਨਪੁਰ ਲੋਧੀ (ਬਲਵਿੰਦਰ ਸਿੰਘ ਧਾਲੀਵਾਲ, ਰਾਜਵੀਰ ਸਿੰਘ)
ਨੇੜਲੇ ਪਿੰਡ ਸ਼ਿਕਾਰਪੁਰ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਬਜ਼ੁਰਗ ਜੋੜੇ ਦਾ ਤੇਜ਼ਧਾਰ ਹਥਿਆਰਾਂ ਨਾਲ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਸ਼ੁਰੂਆਤੀ ਜਾਂਚ 'ਚ ਮਾਮਲਾ ਲੁੱਟ ਦਾ ਲੱਗ ਰਿਹਾ ਹੈ, ਪਰ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਬਜ਼ੁਰਗ ਜੋੜੇ ਦੇ ਕਤਲ ਦੀ ਜਾਂਚ ਵੱਖ-ਵੱਖ ਪਹਿਲੂਆਂ ਤੋਂ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਜੋੜਾ ਘਰ 'ਚ ਇਕੱਲਾ ਹੀ ਰਹਿੰਦਾ ਸੀ। ਇਸ ਵਾਰਦਾਤ ਦਾ ਪਤਾ ਵੀਰਵਾਰ ਸਵੇਰੇ ਉਸ ਸਮੇਂ ਲੱਗਾ, ਜਦੋਂ ਗੁਆਂਢੀ ਨੇ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਘਰ 'ਚ ਪਈਆਂ ਵੇਖੀਆਂ। ਦੋਹਾਂ ਦਾ ਕਤਲ ਬੇਰਹਿਮੀ ਨਾਲ ਕੀਤਾ ਗਿਆ ਹੈ ਅਤੇ ਦੋਹਾਂ ਨੂੰ ਅਨਾਜ ਦੇ ਭਰੇ ਬੋਰਿਆਂ ਨਾਲ ਇਸ ਤਰ੍ਹਾਂ ਦਬਾਇਆ ਗਿਆ ਸੀ ਕਿ ਜੇਕਰ ਉਨ੍ਹਾਂ 'ਚ ਕੁਝ ਸਾਹ ਵੀ ਬਚਣ ਤਾਂ ਉਹ ਵੀ ਖ਼ਤਮ ਹੋ ਜਾਣ। ਇਸ ਦੇ ਨਾਲ ਹੀ ਘਰ ਦਾ ਦਰਵਾਜ਼ਾ ਖੁੱਲ੍ਹਾ ਛੱਡਿਆ ਹੋਇਆ ਸੀ। ਗੁਆਂਢੀ ਗਿਆਨ ਸਿੰਘ ਮੁਤਾਬਕ ਬਜ਼ੁਰਗ ਜਰਨੈਲ ਸਿੰਘ ਉਨ੍ਹਾਂ ਦੇ ਚਾਚੇ ਦਾ ਮੁੰਡਾ ਸੀ, ਉਸ ਅਤੇ ਉਸ ਦੀ ਪਤਨੀ ਦੀ ਖ਼ੂਨ ਨਾਲ ਲੱਥਪੱਥ ਲਾਸ਼ ਨੂੰ ਵੇਖ ਉਨ੍ਹਾਂ ਨੇ ਇਸ ਦੀ ਇਤਲਾਹ ਪਿੰਡ ਵਾਸੀਆਂ ਨੂੰ ਦੇਣ ਦੇ ਬਾਅਦ ਪੁਲਸ ਨੂੰ ਦਿੱਤੀ। ਸੂਚਨਾ ਪਾ ਕੇ ਮੌਕੇ 'ਤੇ ਸੁਲਤਾਨਪੁਰ ਲੋਧੀ ਥਾਣਾ ਦੇ ਐੱਸ ਐੱਚ ਓ ਸਰਬਜੀਤ ਸਿੰਘ ਪੁਲਸ ਪਾਰਟੀ ਨਾਲ ਪਹੁੰਚੇ। ਸਰਬਜੀਤ ਸਿੰਘ ਨੇ ਦੱਸਿਆ ਕਿ ਬਜ਼ੁਰਗ ਜੋੜੇ ਦਾ ਇਕ ਬੇਟਾ ਪਰਵਾਰ ਸਮੇਤ ਯੂਰਪ 'ਚ ਰਹਿੰਦਾ ਹੈ ਤਾਂ ਦੂਜਾ ਸੁਲਤਾਨਪੁਰ ਲੋਧੀ 'ਚ ਮੈਡੀਕਲ ਸਟੋਰ ਚਲਾਉਂਦਾ ਹੈ। ਪਰਵਾਰ ਅਤੇ ਗੁਆਂਢੀ ਮੁਤਾਬਕ ਉਨ੍ਹਾਂ ਦੀ ਕਿਸੇ ਦੇ ਨਾਲ ਕੋਈ ਰੰਜਿਸ਼ ਨਹੀਂ ਸੀ।

202 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper