Latest News
ਕਿਸਾਨਾਂ ਨੂੰ ਦਰੜਨ ਦੀ ਚਾਲ

Published on 29 Oct, 2020 11:31 AM.


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਰੇਲ ਰੋਕੋ ਅੰਦੋਲਨ ਵੀਰਵਾਰ 36ਵੇਂ ਦਿਨ ਵਿੱਚ ਦਾਖਲ ਹੋ ਗਿਆ ਅਤੇ 5 ਨਵੰਬਰ ਦੇ ਭਾਰਤ ਜਾਮ ਨੂੰ ਸਫਲ ਕਰਨ ਲਈ ਵੱਖ-ਵੱਖ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਸੱਦ ਕੇ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ।
ਰੇਲਵੇ ਟਰੈਕ ਜੰਡਿਆਲਾ ਗੁਰੂ ਵਿਖੇ ਕਿਸਾਨਾਂ-ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਜਰਮਨਜੀਤ ਸਿੰਘ ਬੰਡਾਲਾ, ਰਣਜੀਤ ਸਿੰਘ ਕਲੇਰਬਾਲਾ ਆਦਿ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪਰਾਲੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਬਿਨਾਂ ਸਲਾਹ, ਜਲਦਬਾਜ਼ੀ ਵਿੱਚ ਆਰਡੀਨੈਂਸ ਲਿਆਈ ਹੈ, ਜਿਸ ਵਿੱਚ ਪੰਜ ਸਾਲ ਦੀ ਸਜ਼ਾ ਤੇ ਇੱਕ ਕਰੋੜ ਰੁਪਏ ਜੁਰਮਾਨੇ ਬਾਰੇ ਕਿਹਾ, ਜਦ ਕਿ ਪਹਿਲਾਂ ਸੁਪਰੀਮ ਕੋਰਟ ਵੱਲੋਂ ਕਿਸਾਨ ਨੂੰ 2400 ਰੁਪਏ ਦੇਣ ਜਾਂ ਖੇਤੀ ਮਸ਼ੀਨਰੀ ਸਸਤੀ ਦੇਣ, ਪਰਾਲੀ ਗਾਲਣ ਦਾ ਹੱਲ ਕਰਨ ਦੀ ਗੱਲ ਅਜੇ ਤੱਕ ਲਾਗੂ ਨਹੀਂ ਹੋਈ, ਪਰ ਫਾਸ਼ੀਵਾਦੀ ਨੀਤੀ ਭਾਰਤ ਦੇ ਕਿਸਾਨਾਂ ਨੂੰ ਦਰੜਨ ਦੀ ਤਿਆਰੀ ਹੈ। ਭਾਰਤ ਦੀ ਇੰਡਸਟਰੀ ਦਾ 51 ਫੀਸਦੀ ਪ੍ਰਦੂਸ਼ਣ ਸ਼ਾਇਦ ਕਿਸੇ ਨੂੰ ਨਹੀਂ ਦਿਸਦਾ ।ਮਾਲ ਗੱਡੀਆਂ ਰੋਕ ਕੇ ਕੇਂਦਰ ਨੇ ਪਹਿਲਾਂ ਕਿਹੜਾ ਘੱਟ ਜੁਰਮ ਕੀਤਾ ਹੈ, ਦੂਸਰੇ ਪਾਸੇ ਕੈਪਟਨ ਸਰਕਾਰ ਨੇ ਸੈਕਸ਼ਨ 11 ਵਿੱਚ ਕਾਨੂੰਨ ਬਣਾ ਕੇ ਪੰਜਾਬ ਨਾਲ ਧੋਖਾ ਕੀਤਾ ਹੈ।
ਇਸ ਮੌਕੇ ਅਮਰਦੀਪ ਸਿੰਘ ਗੋਪੀ, ਚਰਨ ਸਿੰਘ ਕਲੇਰ ਘੁਮਾਣ, ਮੁਖਬੈਨ ਸਿੰਘ ਜੋਧਾਨਗਰੀ, ਕਰਮ ਸਿੰਘ ਬੱਲਸਰਾਂ, ਤਰਸੇਮ ਸਿੰਘ ਬਤਾਲਾ, ਬਲਬੀਰ ਸਿੰਘ ਜੱਬੋਵਾਲ, ਸਤਨਾਮ ਸਿੰਘ ਤਲਵੰਡੀ, ਜੋਗਿੰਦਰ ਸਿੰਘ ਬੇਦਾਦਪੁਰ, ਮਲਕੀਤ ਸਿੰਘ ਕਾਲੇਕੇ, ਬਲਵਿੰਦਰ ਸਿੰਘ ਲੋਹਗੜ੍ਹ, ਗੁਰਪਾਲ ਸਿੰਘ ਭੰਗਵਾ, ਕਰਨਜੀਤ ਸਿੰਘ, ਅਨਮੋਲਕ ਸਿੰਘ, ਜਗਰੂਪ ਸ਼ਾਹਪੁਰ, ਚਰਨਜੀਤ ਸਿੰਘ ਸਫੀਪੁਰ, ਸਵਿੰਦਰ ਸਿੰਘ, ਮਨਜੀਤ ਸਿੰਘ ਵਡਾਲਾ ਜੌਹਲ, ਸਵਿੰਦਰ ਸਿੰਘ ਰੂਪੋਵਾਲੀ, ਝਿਰਮਲ ਸਿੰਘ ਬੱਜੂਮਾਨ, ਟੇਕ ਸਿੰਘ ਝੰਡੇ, ਮਨਿੰਦਰ ਸਿੰਘ ਮਾਲੂਵਾਲ, ਜਗਤਾਰ ਸਿੰਘ ਅਬਦਾਲ, ਕਾਬਲ ਸਿੰਘ, ਹਰਦੀਪ ਸਿੰਘ ਭੰਗਾਲੀ, ਬਲਕਾਰ ਸਿੰਘ ਅਲਕੜੇ, ਧਰਮ ਸਿੰਘ ਗੱਗੜਭਾਣਾ, ਬੀਬੀ ਗੁਰਜੀਤ ਕੌਰ, ਲਖਵਿੰਦਰ ਕੌਰ, ਅਮਰਜੀਤ ਕੌਰ, ਮਨਜੀਤ ਕੌਰ, ਸੁਰਜੀਤ ਕੌਰ, ਜਸਬੀਰ ਕੌਰ, ਦਰਸ਼ਨ ਕੌਰ, ਹਰਜੀਤ ਕੌਰ, ਚਰਨਜੀਤ ਕੌਰ, ਬਲਵਿੰਦਰ ਕੌਰ, ਸ਼ਰਨਜੀਤ ਕੌਰ, ਕਵਲਜੀਤ ਕੌਰ, ਭਜਨ ਕੌਰ, ਸਵਰਨ ਕੌਰ, ਗੁਰਮੀਤ ਕੌਰ ਜੱਬੋਵਾਲ ਆਦਿ ਨੇ ਵੀ ਸੰਬੋਧਨ ਕੀਤਾ।

222 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper