Latest News
ਪਿਤਾ ਤੇ ਮਤਰੇਈ ਮਾਂ ਦੀ ਹੱਤਿਆ

Published on 30 Oct, 2020 09:11 AM.

ਬਲਾਚੌਰ (ਸੁਭਾਸ਼ ਜੋਸ਼ੀ)
ਪਿੰਡ ਬੁਰਜ ਬੇਟ ਦੇ ਇੱਕ ਨੌਜਵਾਨ ਨੇ ਆਪਣੇ ਪਿਤਾ ਅਤੇ ਮਤਰੇਈ ਮਾਂ ਨੂੰ ਤੇਜ਼ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਜੋਗਿੰਦਰ ਪਾਲ ਦੇ ਭਰਾ ਜੰਗ ਬਹਾਦਰ ਅਨੁਸਾਰ ਉਸ ਦਾ ਭਰਾ ਜੋਗਿੰਦਰ ਪਾਲ ਉਰਫ ਕਿੰਗ 40 ਸਾਲ ਪਹਿਲਾਂ ਲਿਬਲਾਨ ਗਿਆ ਸੀ, ਜਿੱਥੇ ਉਸ ਨੇ ਸ੍ਰੀਲੰਕਾ ਦੀ ਕਾਮਨੀ ਨਾਲ ਵਿਆਹ ਕਰਾਇਆ, ਜਿਨ੍ਹਾਂ ਦੇ ਤਿੰਨ ਬੱਚੇ ਵੱਡੀ ਲੜਕੀ ਦੀਪਾ, ਜਿਹੜੀ ਸ਼ਾਦੀਸੁਦਾ ਹੈ ਅਤੇ ਦੋ ਲੜਕੇ ਦਲਜੀਤ ਸਿੰਘ ਮਨੂੰ ਅਤੇ ਹਰਦੀਪ ਸਿੰਘ ਉਰਫ ਹਰੀਸ਼ ਹਨ। ਜੋਗਿੰਦਰ ਸਿੰਘ ਦਾ ਕਾਮਨੀ ਨਾਲ ਤਲਾਕ ਹੋ ਗਿਆ। ਇਸ ਉਪਰੰਤ ਉਸ ਨੇ ਜ਼ਿਲ੍ਹਾ ਪਟਿਆਲਾ ਨਿਵਾਸੀ ਪਰਮਜੀਤ ਕੌਰ ਨਾਲ ਵਿਆਹ ਕਰਵਾ ਲਿਆ। ਹਰਦੀਪ ਸਿੰਘ ਨੂੰ ਮਤਰੇਈ ਮਾਂ ਦੇ ਗਰਭਵਤੀ ਹੋਣ ਦਾ ਪਤਾ ਲੱਗਣ 'ਤੇ ਆਉਣ ਵਾਲੇ ਸਮੇਂ ਵਿੱਚ ਜ਼ਮੀਨ ਦੇ ਹਿੱਸੇ ਵਧਣ ਕਾਰਨ ਉਸ ਨੂੰ ਘੱਟ ਜ਼ਮੀਨ ਆਉਣ ਦਾ ਡਰ ਸਤਾਉਣ ਲੱਗਾ। ਕੁਝ ਦਿਨਾਂ ਤੋਂ ਇਹਨਾਂ ਦਾ ਆਪਸ ਵਿੱਚ ਤਕਰਾਰ ਵੀ ਚਲਦਾ ਰਿਹਾ। ਲੰਘੀ ਰਾਤ ਹਰਦੀਪ ਸਿੰਘ ਪਿਤਾ ਤੇ ਮਤਰੇਈ ਮਾਂ ਨੂੰ ਮੌਤ ਦੇ ਘਾਟ ਉਤਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਮੁੱਖ ਥਾਣਾ ਅਫਸਰ ਬਲਾਚੌਰ ਨੇ ਲਾਸ਼ਾਂ ਨੂੰ ਪੋਸਟ-ਮਾਰਟਮ ਲਈ ਸਿਵਲ ਹਸਪਤਾਲ ਬਲਾਚੌਰ ਭੇਜ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

166 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper