Latest News
ਕੁੱਲ ਹਿੰਦ ਕਿਸਾਨ ਸਭਾ ਕਾਲੇ ਕਾਨੂੰਨਾਂ ਵਿਰੁੱਧ ਸਾਂਝੇ ਘੋਲ 'ਚ ਪੂਰੀ ਸ਼ਕਤੀ ਨਾਲ ਸ਼ਾਮਲ ਹੋਵੇਗੀ

Published on 30 Oct, 2020 09:31 AM.

ਮੁੱਲਾਂਪੁਰ ਦਾਖਾ (ਗੁਰਮੇਲ ਮੈਲਡੇ)
ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਚ ਕੁੱਲ ਹਿੰਦ ਕਿਸਾਨ ਸਭਾ ਦੀ ਸੂਬਾ ਕਮੇਟੀ ਦੀ ਮੀਟਿੰਗ ਸਾਥੀ ਬਲਕਰਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਵਿੱਛੜੇ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਸੋਗ ਪ੍ਰਗਟ ਕੀਤਾ ਗਿਆ। ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਅਤੇ ਹਰਦੇਵ ਸਿੰਘ ਅਰਸ਼ੀ ਸ਼ਾਮਲ ਹੋਏ। ਬੰਤ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਕੇਂਦਰ ਵਿਚ ਨਰਿੰਦਰ ਮੋਦੀ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ ਵਿਰੁੱਧ ਬਣਾਏ ਜਾ ਰਹੇ ਕਿਸਾਨ ਮਾਰੂ ਕਾਨੂੰਨਾਂ ਦੀ ਸਖਤ ਨਿੰਦਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਦੀਆਂ ਜ਼ਮੀਨਾਂ ਹੜੱਪ ਕੇ ਮੌਜੂਦਾ ਢਾਂਚਾ ਤਹਿਸ-ਨਹਿਸ ਕਰ ਸਕਦੇ ਹਨ। ਇਸ ਲਈ ਇਸ ਘੋਲ ਵਿਚ ਪੂਰੀ ਸ਼ਕਤੀ ਨਾਲ ਸ਼ਾਮਲ ਹੋਣਾ ਜ਼ਰੂਰੀ ਹੈ। ਸਾਥੀ ਹਰਦੇਵ ਸਿੰਘ ਅਰਸ਼ੀ ਸਾਬਕਾ ਵਿਧਾਇਕ ਬੁਢਲਾਡਾ ਨੇ ਇਨ੍ਹਾਂ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਕਿਹਾ। ਇਸ ਘੋਲ ਵਿਚ ਤਨ ਮਨ ਅਤੇ ਧਨ ਨਾਲ ਸ਼ਾਮਲ ਹੋ ਕੇ ਡਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਇਹ ਕਾਨੂੰਨ ਵਾਪਸ ਲਿਆ ਜਾਵੇ। ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨੀ ਵਿਰੁੱਧ ਬਣਾਏ ਉਜਾੜਾ ਕਾਨੂੰਨ ਰੱਦ ਕਰਵਾਉਣ ਤੱਕ ਘੋਲ ਲੜਿਆ ਜਾਵੇਗਾ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਾਈਆਂ ਜਾਣਗੀਆਂ, ਜਿਸ ਨਾਲ ਕਿਸਾਨਾਂ ਲਈ ਕੁਝ ਮਿਹਨਤ ਦਾ ਮੁੱਲ ਪੱਲੇ ਪੈਂਦਾ ਹੈ। ਅੱਜ ਕਿਸਾਨੀ ਅਤੇ ਮਜ਼ਦੂਰ ਦਾ ਗੁਜ਼ਾਰਾ ਕਰਨਾ ਹੀ ਮੁਸ਼ਕਿਲ ਹੋ ਗਿਆ ਹੈ। ਇਸ ਲਈ ਕਿਸਾਨਾਂ ਅਤੇ ਮਜ਼ਦੂਰਾਂ ਦੀ ਏਕਤਾ ਅੱਜ ਦੀ ਵੱਡੀ ਲੋੜ ਹੈ। ਮੀਟਿੰਗ ਵਿਚ ਸੁਰਿੰਦਰ ਸਿੰਘ ਜਲਾਲਦੀਵਾਲ, ਚਮਕੌਰ ਸਿੰਘ, ਸੂਰਤ ਸਿੰਘ ਧਰਮਕੋਟ, ਲਖਵੀਰ ਸਿੰਘ ਨਿਯਾਮਪੁਰ, ਕੁਲਵੰਤ ਸਿੰਘ ਪਟਿਆਲਾ, ਸਨਦੀਪ ਅਰੋੜਾ ਨਕੋਦਰ, ਮੁਕੰਦ ਲਾਲ, ਸਤਿੰਦਰਬੀਰ ਨਵਾਂ ਸ਼ਹਿਰ, ਸੁਰਿੰਦਰ ਸਿੰਘ, ਵਜੀਰ ਦੇਵ, ਭਰਾਤਰੀ ਜੱਥੇਬੰਦੀਆਂ, ਗੁਲਜ਼ਾਰ ਸਿੰਘ, ਪੰਜਾਬ ਪੈਨਸ਼ਨਰ ਗੁਰਮੇਲ ਸਿੰਘ ਮੈਲਡੇ ਆਦਿ ਨੇ ਸੰਬੋਧਨ ਕੀਤਾ।

267 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper