Latest News
ਯੂ ਪੀ 'ਚ ਲਵ ਜਿਹਾਦ ਕਾਨੂੰਨ ਦੀ ਤਿਆਰੀ

Published on 20 Nov, 2020 11:12 AM.

ਨਵੀਂ ਦਿੱਲੀ : ਮੱਧ ਪ੍ਰਦੇਸ਼ ਦੀ ਤਰਜ਼ 'ਤੇ ਉੱਤਰ ਪ੍ਰਦੇਸ਼ 'ਚ ਵੀ ਲਵ ਜਿਹਾਦ 'ਤੇ ਸਖ਼ਤ ਕਾਨੂੰਨ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸੰਬੰਧ 'ਚ ਗ੍ਰਹਿ ਵਿਭਾਗ ਨੇ ਨਿਆਏ ਅਤੇ ਕਾਨੂੰਨ ਵਿਭਾਗ ਨੂੰ ਪ੍ਰਸਤਾਵ ਭੇਜਿਆ। ਯੋਗੀ ਸਰਕਾਰ ਲਵ ਜਿਹਾਦ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਦੀ ਤਿਆਰੀ 'ਚ ਹੈ। ਗ੍ਰਹਿ ਵਿਭਾਗ ਨੇ ਪ੍ਰਸਤਾਵ ਬਣਾ ਕੇ ਕਾਨੂੰਨ ਵਿਭਾਗ ਨੂੰ ਭੇਜਿਆ ਹੈ। ਬੱਲਭਗੜ੍ਹ 'ਚ ਕਥਿਤ ਲਵ ਜਿਹਾਦ ਦੀ ਆੜ 'ਚ ਹੋਈ ਲੜਕੀ ਦੀ ਹੱਤਿਆ ਤੋਂ ਬਾਅਦ ਕਈ ਸੂਬਿਆਂ 'ਚ ਇਸ ਨੂੰ ਲੈ ਕੇ ਕਾਨੂੰਨ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉੱਤਰ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼ ਅਤੇ ਕਰਨਾਟਕ ਨੇ ਇਸ ਸੰਬੰਧ 'ਚ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਹੈ। ਇਸ ਦੇ ਪਿੱਛੇ ਕਾਰਨ ਹੈ ਕਾਨੂੰਨ 'ਚ ਲੋਭ, ਲਾਲਚ, ਧਮਕੀ ਜਾਂ ਵਿਆਹ ਦਾ ਝਾਂਸਾ ਦੇ ਕੇ ਵਿਆਹ ਦੀਆਂ ਘਟਨਾਵਾਂ ਨੂੰ ਰੋਕਣਾ। ਇਸ ਤੋਂ ਪਹਿਲਾਂ ਯੋਗੀ ਅਦਿੱਤਿਆਨਾਥ ਨੇ ਇਲਾਹਾਬਾਦ ਹਾਈ ਕੋਰਟ ਦੇ ਉਸ ਫੈਸਲੇ 'ਤੇ ਸਹਿਮਤੀ ਪ੍ਰਗਟਾਈ ਸੀ, ਜਿਸ 'ਚ ਕਿਹਾ ਗਿਆ ਸੀ ਕਿ ਸਿਰਫ਼ ਵਿਆਹ ਕਰਾਉਣ ਲਈ ਕੀਤਾ ਗਿਆ ਧਰਮ ਪਰਿਵਰਤਨ ਗੈਰ-ਕਾਨੂੰਨੀ ਹੋਵੇਗਾ। ਪ੍ਰਦੇਸ਼ ਸਰਕਾਰ ਇਸ ਬਾਬਤ ਸਖ਼ਤ ਪ੍ਰਬੰਧਾਂ ਵਾਲਾ ਕਾਨੂੰਨ ਲਿਆਵੇਗੀ। ਆਲ ਇੰਡੀਆ ਮੁਸਲਿਮ ਮਹਿਲਾ ਪਰਸਨਲ ਲਾਅ ਬੋਰਡ ਦੀ ਪ੍ਰਧਾਨ ਅਤੇ ਸਮਾਜ ਸੇਵੀ ਸ਼ਾਇਸਤਾ ਅੰਬਰ ਨੇ ਲਵ ਜਿਹਾਦ ਕਾਨੂੰਨ ਬਣਾਏ ਜਾਣ ਵਾਲੇ ਬਿਆਨ 'ਤੇ ਸਖ਼ਤ ਨਰਾਜ਼ਗੀ ਪ੍ਰਗਟਾਈ ਹੈ। ਉਨ੍ਹਾ ਲਵ ਜਿਹਾਦ ਕਾਨੂੰਨ ਨੂੰ ਸੰਵਿਧਾਨ ਦੀ ਮੂਲ ਆਤਮਾ ਖਿਲਾਫ਼ ਦੱਸਿਆ। ਉਨ੍ਹਾ ਕਿਹਾ ਕਿ ਰਾਜਨੀਤਕ ਦੀ ਮਰਿਆਦਾ ਅਤੇ ਭਾਰਤ ਦੇ ਸੰਵਿਧਾਨ ਅਤੇ ਭਾਰਤੀ ਸੰਸਕ੍ਰਿਤੀ ਦੀ ਰੱਖਿਆ ਅਤੇ ਦੇਸ਼ ਦੀ ਸੁਰੱਖਿਆ ਅਸੀਂ ਸਭ ਨਾਗਰਿਕਾਂ ਅਤੇ ਸਰਕਾਰਾਂ ਦਾ ਫਰਜ਼ ਹੈ। ਲਵ ਜਿਹਾਦ ਕਾਨੂੰਨ ਬਣਾ ਕੇ ਸਰਕਾਰ ਕੀ ਸਾਬਿਤ ਕਰਨਾ ਚਾਹੁੰਦੀ ਹੈ? ਉਨ੍ਹਾ ਕਿਹਾ ਕਿ ਜੋ ਸਾਡੇ ਦੇਸ਼ 'ਚ ਨੇਤਾ ਅਤੇ ਬਾਕੀ ਲੋਕ ਦੂਜੇ ਧਰਮਾਂ 'ਚ ਵਿਆਹ ਕਰਦੇ ਹਨ ਤਾਂ ਕੀ ਉਹ ਲਵ ਜਿਹਾਦ ਮੰਨਿਆ ਜਾਵੇਗਾ। ਅੰਬਰ ਨੇ ਕਿਹਾ ਕਿ ਕਿਸੇ ਧਰਮ ਦੇ ਨਾਂਅ 'ਤੇ ਲਵ ਜਿਹਾਦ ਕਾਨੂੰਨ ਲਿਆਉਣਾ ਸੰਵਿਧਾਨ ਦੀ ਮੂਲ ਆਤਮਾ ਦੇ ਖਿਲਾਫ਼ ਹੋਣ ਦੇ ਨਾਲ-ਨਾਲ ਦੇਸ਼ ਦੀ ਸਾਂਝੀ ਸੰਸਕ੍ਰਿਤੀ 'ਤੇ ਵੀ ਇੱਕ ਵੱਡਾ ਹਮਲਾ ਹੈ, ਜੋ ਨਿੰਦਣਯੋਗ ਹੈ।

110 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper