Latest News
ਬੀ ਐੱਸ ਐੱਫ ਜਵਾਨ ਦਾ ਬੇਰਹਿਮੀ ਨਾਲ ਕਤਲ

Published on 20 Nov, 2020 11:22 AM.

ਗੁਰਦਾਸਪੁਰ (ਨਵਾਂ ਜ਼ਮਾਨਾ ਸਰਵਿਸ)
ਮਾਸੀ ਦੀ ਕੁੜੀ ਨਾਲ ਨਾਜਾਇਜ਼ ਸੰਬੰਧਾਂ ਦੇ ਚਲਦਿਆਂ ਬੀ ਐੱਸ ਐੱਫ ਦੇ ਇੱਕ ਜਵਾਨ ਦਾ ਲੜਕੀ ਦੇ ਭਰਾ ਅਤੇ ਚਾਚੇ (ਮਾਸੀ ਦੇ ਦਿਓਰ) ਨੇ ਕਿਰਚਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪਿੰਡ ਮਾਨ ਚੋਪੜਾ ਨਿਵਾਸੀ ਸ਼ਰਨਜੀਤ (25) ਪੁੱਤਰ ਜੋਗਿੰਦਰ ਪਾਲ ਤਿੰਨ ਸਾਲ ਪਹਿਲਾਂ ਬੀ ਐੱਸ ਐੱਫ ਵਿੱਚ ਭਰਤੀ ਹੋਇਆ ਸੀ ਅਤੇ ਅੱਜਕੱਲ੍ਹ ਉਹ ਮਨੀਪੁਰ ਵਿੱਚ ਤਾਇਨਾਤ ਸੀ ।ਕੁਝ ਦਿਨ ਪਹਿਲਾਂ ਹੀ ਉਹ ਛੁੱਟੀ ਲੈ ਕੇ ਘਰ ਆਇਆ ਸੀ। ਉਸ ਦੇ ਭਰਾ ਅਰਸ਼ਦੀਪ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਪਿੰਡ ਰਾਂਝਿਆਂ ਦਾ ਡੇਰਾ (ਤਾਰਾਗੜ੍ਹ) ਤੋਂ ਉਸ ਦੀ ਮਾਸੀ ਦਾ ਮੁੰਡਾ ਕੁਲਦੀਪ ਕੁਮਾਰ ਅਤੇ ਚਾਚਾ ਪ੍ਰੇਮ ਪਾਲ ਉਨ੍ਹਾ ਦੇ ਘਰ ਆਏ। ਚਾਹ-ਪਾਣੀ ਪੀਣ ਮਗਰੋਂ ਉਹ ਸ਼ਰਨਜੀਤ ਦੇ ਨਾਲ ਹਵੇਲੀ ਵੱਲ ਚਲੇ ਗਏ। ਕੁਲਦੀਪ ਕੁਮਾਰ ਦੇ ਚਾਚਾ ਪ੍ਰੇਮ ਪਾਲ ਨੇ ਅਚਾਨਕ ਪਰਨੇ ਨਾਲ ਸ਼ਰਨਜੀਤ ਦਾ ਗਲਾ ਘੁੱਟ ਦਿੱਤਾ ਅਤੇ ਕੁਲਦੀਪ ਨੇ ਉਸ ਦੇ ਢਿੱਡ ਵਿੱਚ ਕਿਰਚਾਂ ਦੇ ਵਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।ਜ਼ਖ਼ਮੀ ਸ਼ਰਨਜੀਤ ਨੂੰ ਇਲਾਜ ਲਈ ਅੰਮ੍ਰਿਤਸਰ ਲਿਜਾਂਦਿਆਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਥਾਣਾ ਤਿੱਬੜ ਦੇ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਰਨਜੀਤ ਦੇ ਉਸ ਦੀ ਮਾਸੀ ਦੀ ਲੜਕੀ ਦੇ ਨਾਲ ਨਾਜਾਇਜ਼ ਸਬੰਧ ਸਨ। ਘਟਨਾ ਤੋਂ ਪਹਿਲਾਂ ਲੜਕੀ ਸ਼ਰਨਜੀਤ ਦੇ ਘਰ ਆਈ ਸੀ ।ਇਸ ਦੇ ਬਾਅਦ ਉਸ ਦੇ ਭਰਾ ਅਤੇ ਚਾਚੇ ਨੇ ਘਟਨਾ ਨੂੰ ਅੰਜਾਮ ਦਿੱਤਾ।
ਪੁਲਸ ਨੇ ਸ਼ਰਨਜੀਤ ਦੇ ਭਰਾ ਅਰਸ਼ਦੀਪ ਦੇ ਬਿਆਨਾਂ ਦੇ ਆਧਾਰ 'ਤੇ ਕੁਲਦੀਪ ਕੁਮਾਰ ਅਤੇ ਪ੍ਰੇਮ ਪਾਲ ਖ਼ਿਲਾਫ਼ ਧਾਰਾ 307 ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

112 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper