Latest News
ਕਾਬੁਲ 'ਤੇ 23 ਰਾਕਟ ਹਮਲੇ, 8 ਦੀ ਮੌਤ

Published on 21 Nov, 2020 11:11 AM.


ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਸ਼ਨੀਵਾਰ ਨੂੰ ਲੜੀਵਾਰ ਬੰਬ ਧਮਾਕਿਆਂ ਨਾਲ ਕੰਬ ਗਿਆ। ਧਮਾਕੇ ਸ਼ਹਿਰ ਦੇ ਉੱਤਰੀ ਖੇਤਰ ਦੇ ਮੱਧ 'ਚ ਸੰਘਣੀ ਆਬਾਦੀ ਵਾਲੇ ਗ੍ਰੀਨ ਜ਼ੋਨ 'ਚ ਹੋਏ।
ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਅਰੀਅਨ ਨੇ ਕਿਹਾ ਕਿ ਅੱਤਵਾਦੀਆਂ ਨੇ ਕਾਬੁਲ ਸ਼ਹਿਰ 'ਤੇ 23 ਰਾਕਟ ਚਲਾਏ ਹਨ। ਉਨ੍ਹਾ ਕਿਹਾ ਕਿ ਮੁੱਢਲੀ ਜਾਣਕਾਰੀ ਅਨੁਸਾਰ 8 ਲੋਕ ਮਾਰੇ ਗਏ ਅਤੇ 31 ਹੋਰ ਜ਼ਖਮੀ ਹੋਏ ਹਨ। ਤਾਰਿਕ ਨੇ ਤਾਲਿਬਾਨ 'ਤੇ ਹਮਲੇ ਦਾ ਦੋਸ਼ ਲਗਾਇਆ ਹੈ। ਟੋਲੋ ਨਿਊਜ਼ ਅਨੁਸਾਰ ਮੰਤਰਾਲੇ ਨੇ ਕਿਹਾ ਕਿ ਕਾਬੁਲ ਦੇ ਵਜ਼ੀਰ ਅਕਬਰ ਖਾਨ ਅਤੇ ਸ਼ਹਰ-ਏ-ਨਾਵ ਇਲਾਕੇ ਤੋਂ ਇਲਾਵਾ ਚਾਹੜ ਕਲਾ, ਪੀਡੀ 4 ਵਿੱਚ ਗੁਲ-ਏ-ਸੁਰਖ, ਸਦਾਰਤ ਗੋਲ ਰੋਡ, ਸ਼ਹਿਰ ਦੇ ਮੱਧ ਵਿੱਚ ਸਪਿੰਜਰ ਰੋਡ, ਨੈਸ਼ਨਲ ਆਰਕ੍ਰਾਈਵ ਰੋਡ, ਪੀ ਡੀ 2 ਅਤੇ ਕਾਬਲ ਦੇ ਉੱਤਰੀ ਖੇਤਰ 'ਚ ਲੀਜ਼ੀ ਮਰੀਅਮ ਬਾਜ਼ਾਰ ਅਤੇ ਪੰਜਸਾਦ ਰਿਹਾਇਸ਼ੀ ਖੇਤਰਾਂ ਵਿੱਚ ਰਾਕਟ ਡਿੱਗੇ।
ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਸ਼ਨੀਵਾਰ ਸਵੇਰੇ ਦੋ ਛੋਟੇ 'ਸਟਿੱਕ ਬੰਬ' ਨਾਲ ਧਮਾਕੇ ਹੋਏ। ਉਨ੍ਹਾਂ ਵਿਚੋਂ ਇਕ ਨੇ ਪੁਲਸ ਦੀ ਕਾਰ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਵਿਚ ਇਕ ਪੁਲਸ ਮੁਲਾਜ਼ਮ ਮਾਰਿਆ ਗਿਆ ਅਤੇ ਤਿੰਨ ਜ਼ਖਮੀ ਹੋ ਗਏ ਸਨ।
ਇਸ ਧਮਾਕੇ ਨਾਲ ਜੁੜੀਆਂ ਕੁਝ ਫੋਟੋਆਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਰਾਕਟ ਨੇ ਇਮਾਰਤਾਂ ਨੂੰ ਵਿੰਨ੍ਹਿਆ ਹੋਇਆ ਹੈ।ਹਾਲਾਂਕਿ ਇਨ੍ਹਾਂ ਤਸਵੀਰਾਂ ਦੀ ਸੱਚਾਈ ਦੀ ਪੁਸ਼ਟੀ ਨਹੀਂ ਹੋ ਸਕੀ।ਮਹੱਤਵਪੂਰਨ ਗੱਲ ਇਹ ਹੈ ਕਿ ਇਹ ਧਮਾਕੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ, ਤਾਲਿਬਾਨ ਅਫਗਾਨ ਸਰਕਾਰ ਦੀ ਕਤਰ ਵਿਖੇ ਬੈਠਕ ਤੋਂ ਪਹਿਲਾਂ ਹੋਏ ਹਨ। ਕਿਸੇ ਵੀ ਸੰਗਠਨ ਨੇ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ।

67 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper