Latest News
ਡੇਢ ਸਾਲ ਬਿਨਾਂ ਪ੍ਰਧਾਨ ਤੋਂ ਕਿਸ ਤਰ੍ਹਾਂ ਕੋਈ ਰਾਸ਼ਟਰੀ ਪਾਰਟੀ ਕੰਮ ਕਰ ਸਕਦੀ : ਸਿੱਬਲ

Published on 21 Nov, 2020 11:17 AM.


ਨਵੀਂ ਦਿੱਲੀ : ਬਿਹਾਰ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕਾਂਗਰਸ 'ਚ ਅੰਦਰੂਨੀ ਕਲੇਸ਼ ਕਾਫੀ ਵਧ ਗਿਆ ਹੈ। ਉਥੇ ਹੀ ਕਪਿਲ ਸਿੱਬਲ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀ ਡੇਢ ਸਾਲ ਤੋਂ ਬਿਨਾਂ ਪ੍ਰਧਾਨ ਦੇ ਕਿਸ ਤਰ੍ਹਾਂ ਕੰਮ ਕਰ ਸਕਦੀ ਹੈ। ਵਰਕਰ ਆਪਣੀ ਸਮੱਸਿਆ ਲੈ ਕੇ ਕਿੱਥੇ ਜਾਣ। ਸਿੱਬਲ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਰਾਹੁਲ ਗਾਂਧੀ ਨੇ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਨਹੀਂ ਬਣਨਾ ਚਾਹੁੰਦੇ। ਨਾਲ ਹੀ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਗਾਂਧੀ ਪਰਵਾਰ ਤੋਂ ਕੋਈ ਵੀ ਵਿਅਕਤੀ ਕਾਂਗਰਸ ਪਾਰਟੀ ਦਾ ਪ੍ਰਧਾਨ ਨਿਯੁਕਤ ਹੋਵੇ।
ਸਿੱਬਲ ਨੇ ਚਿੱਠੀ ਨੂੰ ਲੈ ਕੇ ਵੀ ਆਪਣੀ ਗੱਲ ਰੱਖੀ। ਉਨ੍ਹਾ ਕਿਹਾ ਕਿ ਮੈਂ ਕੋਈ ਵਿਵਾਦਤ ਟਿੱਪਣੀ ਨਹੀਂ ਕੀਤੀ, ਸਾਰੀਆਂ ਬੇਬੁਨਿਆਦ ਗੱਲਾਂ ਹਨ। ਉਨ੍ਹਾ ਕਿਹਾ ਕਿ ਅਸੀਂ ਅਗਸਤ 'ਚ ਲਿਖਿਆ ਸੀ ਕਿ ਜੋ ਕਿ ਸਾਡੀ ਤੀਜੀ ਚਿੱਠੀ ਸੀ। ਇਸ ਤੋਂ ਪਹਿਲਾਂ ਗੁਲਾਮ ਨਬੀ ਵੀ ਪਹਿਲਾਂ ਦੋ ਚਿੱਠੀਆਂ ਲਿਖ ਚੁੱਕੇ ਹਨ, ਪਰ ਫਿਰ ਵੀ ਸਾਡੇ ਨਾਲ ਕਿਸੇ ਨੇ ਵੀ ਗੱਲ ਨਹੀਂ ਕੀਤੀ। ਇਸ ਲਈ ਮੌਕਾ ਮਿਲਦੇ ਹੀ ਅਸੀਂ ਗੱਲ ਕੀਤੀ। ਬਿਹਾਰ ਵਿਧਾਨ ਸਭਾ ਚੋਣਾਂ ਤੋਂ ਇਲਾਵਾ ਗੁਜਰਾਤ ਅਤੇ ਮੱਧ ਪ੍ਰਦੇਸ਼ ਦੀਆਂ ਉਪ ਚੋਣਾਂ 'ਚ ਕਾਂਗਰਸ ਦੇ ਨਿਰਾਸ਼ਾਜਨਕ ਪ੍ਰਦਰਸ਼ਨ 'ਤੇ ਸਿੱਬਲ ਨੇ ਕਿਹਾ, 'ਜਿਨ੍ਹਾਂ ਸੂਬਿਆਂ 'ਚ ਸੱਤਾਧਾਰੀ ਦਾ ਵਿਕਲਪ ਹੈ, ਉਥੇ ਵੀ ਜਨਤਾ ਨੇ ਕਾਂਗਰਸ ਦੇ ਪ੍ਰਤੀ ਉਸ ਪੱਧਰ ਦਾ ਵਿਸ਼ਵਾਸ ਨਹੀਂ ਦਿਖਾਇਆ, ਜਿੰਨਾ ਹੋਣਾ ਚਾਹੀਦਾ ਸੀ। ਸਾਨੂੰ ਸਵੀਕਾਰ ਕਰਨਾ ਹੋਵੇਗਾ ਕਿ ਅਸੀਂ ਕਮਜ਼ੋਰ ਹੋਏ ਹਾਂ।'

65 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper