ਵਾਸ਼ਿੰਗਟਨ : ਡੋਨਾਲਡ ਟਰੰਪ ਦੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾ ਦੇ ਬੁਲਾਰੇ ਨੇ ਦਿੱਤੀ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਅਤੇ ਉਨ੍ਹਾ ਦੀ ਪਤਨੀ ਮੇਲਾਨੀਆ ਵੀ ਕੋਰੋਨਾ ਪਾਜ਼ੀਟਿਵ ਹੋ ਗਏ ਸਨ। ਇਸ ਦੇ ਨਾਲ ਹੀ ਉਨ੍ਹਾ ਦੇ ਛੋਟੇ ਪੁੱਤਰ ਬੈਰਨ ਨੂੰ ਵੀ ਕੋਰੋਨਾ ਹੋ ਗਿਆ ਸੀ। ਇਸ ਦਾ ਜ਼ਿਕਰ ਟਰੰਪ ਨੇ ਇੱਕ ਰੈਲੀ 'ਚ ਕੀਤਾ ਸੀ। ਟਰੰਪ ਨੇ ਵਿਸਕਾਨਿਸਨ 'ਚ ਹੋਈ ਇੱਕ ਚੋਣ ਰੈਲੀ 'ਚ ਕਿਹਾ ਸੀ ਕਿ ਉਨ੍ਹਾ ਦੇ ਪੁੱਤਰ ਬੈਰਨ ਨੂੰ ਕੋਰੋਨਾ ਸੀ।