Latest News
ਕਿਸਾਨ ਅੰਦੋਲਨ 'ਤੇ ਟਰੁਡੋ ਦੀ ਟਿੱਪਣੀ ਦਾ ਭਾਰਤ ਸਰਕਾਰ ਨੇ ਬੁਰਾ ਮਨਾਇਆ

Published on 01 Dec, 2020 10:26 AM.


ਟੋਰੰਟੋ : ਕੈਨੇਡਾ ਦੇ 48 ਸਾਲਾ ਪ੍ਰਧਾਨ ਮੰਤਰੀ ਜਸਟਿਨ ਟਰੁਡੋ ਨੇ ਕਿਸਾਨ ਅੰਦੋਲਨ ਨਾਲ ਬਣੇ ਹਾਲਾਤ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾ ਕਿਹਾ—ਅਸੀਂ ਇਥੇ ਵਸਦੇ ਲੋਕਾਂ ਦੇ ਪਰਵਾਰਾਂ ਤੇ ਦੋਸਤਾਂ ਨੂੰ ਲੈ ਕੇ ਚਿੰਤਤ ਹਾਂ। ਅੰਦੋਲਨ ਦੀ ਹਮਾਇਤ ਕਰਦਿਆਂ ਉਨ੍ਹਾ ਕਿਹਾ—ਕੈਨੇਡਾ ਪੁਰਅਮਨ ਪ੍ਰਦਰਸ਼ਨਾਂ ਦੇ ਅਧਿਕਾਰ ਦਾ ਹਮੇਸ਼ਾ ਬਚਾਅ ਕਰੇਗਾ। ਅਸੀਂ ਗੱਲਬਾਤ ਨਾਲ ਮਸਲੇ ਹੱਲ ਕਰਨ ਵਿਚ ਵਿਸ਼ਵਾਸ ਕਰਦੇ ਹਾਂ। ਅਸੀਂ ਭਾਰਤੀ ਪ੍ਰਸ਼ਾਸਨ ਸਾਹਮਣੇ ਆਪਣੀਆਂ ਚਿੰਤਾਵਾਂ ਰੱਖੀਆਂ ਹਨ। ਇਹ ਵਕਤ ਸਭ ਦੇ ਇਕੱਠੇ ਹੋਣ ਦਾ ਹੈ। ਭਾਰਤ ਸਰਕਾਰ ਨੇ ਟਰੁਡੋ ਦੀਆਂ ਟਿੱਪਣੀਆਂ ਨੂੰ ਬੇਲੋੜੀਆਂ ਦਸਦਿਆਂ ਕਿਹਾ ਹੈ ਕਿ ਉਨ੍ਹਾ ਨੂੰ ਸਥਿਤੀ ਬਾਰੇ ਗਲਤ ਜਾਣਕਾਰੀ ਦਿੱਤੀ ਗਈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਟਰੁਡੋ ਦਾ ਬਿਆਨ ਜਮਹੂਰੀ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਹੈ।

168 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper