Latest News
ਹਰਿਆਣਾ ਦੀਆਂ ਖਾਪ ਪੰਚਾਇਤਾਂ ਵਿਧਾਇਕਾਂ 'ਤੇ ਅਸਤੀਫਿਆਂ ਲਈ ਜ਼ੋਰ ਪਾਉਣਗੀਆਂ

Published on 01 Dec, 2020 10:32 AM.


ਜੀਂਦ : ਹਰਿਆਣਾ ਦੀਆਂ 40 ਤੋਂ ਵੱਧ ਖਾਪ ਪੰਚਾਇਤਾਂ ਦੀ ਮੰਗਲਵਾਰ ਨੂੰ ਜੀਂਦ ਵਿੱਚ ਹੋਈ ਮੀਟਿੰਗ ਨੇ ਫੈਸਲਾ ਕੀਤਾ ਕਿ ਹਰਿਆਣਾ ਦੇ ਜਿੰਨੇ ਵੀ ਕਿਸਾਨਾਂ ਦੇ ਪੁੱਤਰ ਵਿਧਾਇਕ ਬਣੇ ਹਨ, ਉਨ੍ਹਾਂ ਨਾਲ ਮੁਲਾਕਾਤ ਕਰਕੇ ਅਪੀਲ ਕੀਤੀ ਜਾਏਗੀ ਕਿ ਉਹ ਖੱਟਰ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲੈਣ। ਇਸ ਦੇ ਲਈ ਇਕ ਕਮੇਟੀ ਵੀ ਬਣਾਈ ਜਾਏਗੀ, ਜੋ ਵਿਧਾਇਕਾਂ ਦੇ ਨਾਲ ਮੁਲਾਕਾਤ ਕਰੇਗੀ। ਇਸ ਤੋਂ ਇਲਾਵਾ ਖਾਪਾਂ ਨੇ ਫੈਸਲਾ ਕੀਤਾ ਹੈ ਕਿ ਸਾਰੀਆਂ ਖਾਪਾਂ ਆਪਣੇ-ਆਪਣੇ ਪੱਧਰ 'ਤੇ ਯਤਨ ਕਰਨ ਤੇ ਵੱਡੀ ਤੋਂ ਵੱਡੀ ਗਿਣਤੀ ਵਿੱਚ ਦਿੱਲੀ ਵੱਲ ਨੂੰ ਕੂਚ ਕਰਨ।

203 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper