Latest News
ਪੰਜਾਬ ਦੀਆਂ ਧੀਆਂ ਪ੍ਰਤੀ ਕੰਗਨਾ ਦੀ ਭੱਦੀ ਸ਼ਬਦਾਵਲੀ ਸ਼ਰਮਨਾਕ : ਅਮਰਜੀਤ ਕੌਰ

Published on 04 Dec, 2020 10:28 AM.

ਮੇਹਟੀਆਣਾ (ਜਗਤਾਰ ਸਿੰਘ ਭੁੰਗਰਨੀ)
ਦਿੱਲੀ ਬਾਰਡਰ 'ਤੇ ਕੇਂਦਰ ਸਰਕਾਰ ਵਿਰੱਧ ਕਿਸਾਨ ਅੰਦੋਲਨ 9ਵੇਂ ਦਿਨ 'ਚ ਦਾਖਲ ਹੋ ਗਿਆ ਹੈ।ਦੇਸ਼ ਭਰ ਵਿੱਚੋਂ ਆਏ ਕਿਸਾਨ ਬਹੁਤ ਜੋਸ਼ ਦੇ ਵਿੱਚ ਹਨ। ਕਿਸਾਨਾਂ ਦੀ ਦੇਖ ਭਾਲ ਲਈ ਵੱਖ-ਵੱਖ ਐੱਨ ਆਰ ਆਈ, ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆ ਵੱਲੋਂ ਦਵਾਈਆ, ਖਾਣ, ਰਹਿਣ ਅਤੇ ਨਹਾਉਣ ਦਾ ਪ੍ਰਬੰਧ ਕੀਤਾ ਹੋਇਆ ਹੈ। ਕਿਸੇ ਕਿਸਮ ਦੀ ਵੀ ਕੋਈ ਤਕਲੀਫ ਨਹੀਂ ਆਉਣ ਦਿੱਤੀ ਜਾ ਰਹੀ ਕਿਸਾਨਾਂ ਦੇ ਹਂੌਸਲੇ ਬਹੁਤ ਬੁਲੰਦ ਹਨ।ਇਸ ਸੰਘਰਸ਼ ਵਿੱਚ ਦੇਸ਼ ਭਰ ਤੋਂ ਆਈਆ ਮਹਿਲਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਥੇ ਵਿਸ਼ਾਲ ਇਕੱਠ ਨੂੰ ਆਲ ਇੰਡੀਆ ਟਰੇਡ ਯੂਨੀਅਨ ਆਗੂ ਕਾਮਰੇਡ ਅਮਰਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕਿਸਾਨ, ਮੁਲਾਜ਼ਮ ਤੇ ਮਜਦੂਰ ਵਿਰੋਧੀ ਕਾਨੂੰਨ ਵਾਪਸ ਨਾ ਲਏ ਤਾਂ ਸਮੁੱਚੇ ਦੇਸ਼ ਦਾ ਮੁਲਾਜ਼ਮ ਤੇ ਮਜਦੂਰ ਕੇਂਦਰ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਵੇਗਾ। ਉਨ੍ਹਾਂ ਨੇ ਇਕ ਫਿਲਮੀ ਐਕਟਰ ਕੰਗਨਾ ਰਣੌਤ ਵੱਲੋਂ ਸੰਘਰਸ਼ ਵਿੱਚ ਕੁੱਦ ਰਹੀਆਂ ਔਰਤਾਂ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦਾ ਸਖਤ ਨੋਟਿਸ ਲਂੈਦਿਆਂ ਇਸ ਨੂੰ ਸ਼ਰਮਨਾਕ ਦੱਸਿਆ ਅਤੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਪੰਜਾਬ ਦੇ ਖੱਬੀ ਲਹਿਰ ਦੇ ਕਿਸਾਨ ਆਗੂ ਕਾਮਰੇਡ ਹਰਦੇਵ ਅਰਸ਼ੀ ਸਾਬਕਾ ਐੱਮ ਐੱਲ ਏ ਨੇ ਆਪਣੇ ਸੰਬੋਧਨ ਵਿੱਚ ਕਿਸਾਨਾਂ ਨੂੰ ਆਪਣੀਆ ਮੰਗਾਂ ਦੀ ਪ੍ਰਾਪਤੀ ਤੱਕ ਸ਼ੰਘਰਸ਼ ਕਰਨ ਲਈ ਸੁਚੇਤ ਕੀਤਾ ਅਤੇ ਕਿਹਾ ਕਿ ਉਹਨਾਂ ਦੀ ਕਿਸਾਨ ਜਥੇਬੰਦੀ ਮੰਗਾਂ ਦੀ ਪ੍ਰਾਪਤੀ ਤਕ ਸੰਘਰਸ਼ ਕਰਦੀ ਰਹੇਗੀ।ਸੰਯੁਕਤ ਕਿਸਾਨ ਸੰਮੇਲਨ ਵਿੱਚ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੁੱਚੇ ਦੇਸ਼ ਦੇ ਕਿਸਾਨ ਆਪਣਾ ਹੱਕ ਲੈ ਕੇ ਹੀ ਮੁੜਨਗੇ। ਇੰਨਾਂ ਤੋਂ ਇਲਾਵਾ ਵਿੱਕੀ ਮਹੇਸ਼ਰੀ ਆਲ ਇੰਡੀਆ ਯੂਥ ਫੈਡਰੇਸ਼ਨ ਆਗੂ, ਕੁਲਦੀਪ ਸਿੰਘ ਭੋਲਾ ਕਿਸਾਨ ਆਗੂ ਮੋਗਾ ਨੇ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਸਿਖਰਾਂ 'ਤੇ ਹੈ ਇਸ ਦੀ ਜਿੱਤ ਤਕ ਲੜਦੇ ਰਹਾਂਗੇ।ਇਸ ਮੌਕੇ ਬਲਜੀਤ ਤਖਾਣ ਵਧ ਨੇ ਇੰਨਕਲਾਬੀ ਗੀਤ ਗਾ ਕੇ ਕਿਸਾਨਾਂ 'ਚ ਜੋਸ਼ ਭਰਿਆ। ਇਸ ਮੋਰਚੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੀ ਘੋੜ ਸਵਾਰਾਂ ਸਮੇਤ ਪੁੱਜ ਚੁੱਕੀਆਂ ਹਨ।ਇਸ ਸੰਘਰਸ਼ ਵਿੱਚ ਪ੍ਰਧਾਨ ਮਨਜੀਤ ਸਿੰਘ ਰਾਏ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀ ਅਗਵਾਈ ਵਿੱਚ ਦੋਆਬਾ ਜਨਰਲ ਕੈਟਾਗਿਰੀ ਫਰੰਟ ਪੰਜਾਬ ਆਗੂ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ, ਮਾਸਟਰ ਅਵਤਾਰ ਸਿੰਘ, ਬਰਿੰਦਰ ਸਿੰਘ ਭਿੰਡਰ ਬਡਲਾ, ਲਖਵਿੰਦਰ ਸਿੰਘ ਲੱਕੀ ਤਨੂਲੀ, ਦਲਜੀਤ ਸਿੰਘ ਪੱਟੀ, ਜਗਜੀਤ ਸਿੰਘ ਗਿੱਲ ਪੱਟੀ, ਸਾਬਕਾ ਸਰਪੰਚ ਲਖਵੀਰ ਸਿੰਘ ਪੱਟੀ, ਪਰਮਜੀਤ ਸਿੰਘ ਬਾਵਾ,ਹਰਮਨਜੋਤ ਸਿੰਘ ਪਰਮਾਰ, ਰਘਵੀਰ ਸਿੰਘ ਤਨੂਲੀ, ਗੁਰਨਾਮ ਸਿੰਘ ਤਨੂਲੀ, ਸੁਖਬੀਰ ਸਿੰਘ ਤਨੂਲੀ ਆਦਿ ਨੇ ਵੀ ਸ਼ਮੂਲੀਅਤ ਕੀਤੀ।

169 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper