Latest News
ਧੁਰ ਕੀ ਬਾਣੀ

Published on 21 Dec, 2020 10:23 AM.


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਇਕ ਦਿਨ ਬਾਅਦ ਐਤਵਾਰ ਬਿਨਾਂ ਕਿਸੇ ਤਾਮ-ਝਾਮ ਦੇ ਇਕ ਆਮ ਸ਼ਰਧਾਲੂ ਵਜੋਂ ਦਿੱਲੀ ਦੇ ਗੁਰਦਵਾਰਾ ਰਕਾਬ ਗੰਜ ਵਿਚ ਮੱਥਾ ਟੇਕਣ ਤੋਂ ਬਾਅਦ ਪੰਜਾਬੀ ਵਿਚ ਟਵੀਟ ਕੀਤਾ—ਅੱਜ ਸਵੇਰੇ ਮੈਂ ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖੇ ਅਰਦਾਸ ਕੀਤੀ, ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਦੇਹ ਦਾ ਸਸਕਾਰ ਕੀਤਾ ਗਿਆ ਸੀ। ਮੈਂ ਬਹੁਤ ਵੱਡਭਾਗਾ ਮਹਿਸੂਸ ਕੀਤਾ ਹੈ। ਮੈਂ ਦੁਨੀਆ-ਭਰ ਦੇ ਲੱਖਾਂ ਲੋਕਾਂ ਵਾਂਗ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦਿਆਲਤਾ ਤੋਂ ਪੇ੍ਰਰਤ ਹਾਂ। ਗੁਰੂ ਜੀ ਨੇ ਹਿੰਦੂ ਧਰਮ ਦੀ ਹਿਫਾਜ਼ਤ ਕਰਦਿਆਂ ਸਰਬਉੱਚ ਬਲੀਦਾਨ ਦਿੱਤਾ ਅਤੇ ਆਲਮੀ ਭਾਈਚਾਰੇ ਦਾ ਸੰਦੇਸ਼ ਫੈਲਾਇਆ। ਇਹ ਗੁਰੂ ਸਾਹਿਬਾਨ ਦੀ ਵਿਸ਼ੇਸ਼ ਕ੍ਰਿਪਾ ਹੈ ਕਿ ਸਾਨੂੰ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਮੌਕਾ ਮਿਲਿਆ ਹੈ। ਆਓ, ਇਸ ਬਖਸ਼ਿਸ਼ ਦਿਹਾੜੇ ਨੂੰ ਇਤਿਹਾਸਕ ਤਰੀਕੇ ਨਾਲ ਮਨਾਈਏ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਦਰਸ਼ਾਂ ਦੀ ਪਾਲਣਾ ਕਰੀਏ।
ਸਿੱਖਾਂ ਨਾਲ ਸੰਬੰਧਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਪਿਛਲੇ ਦਿਨÄ ‘ਪੀ ਐੱਮ ਮੋਦੀ ਤੇ ਉਨ੍ਹਾ ਦੀ ਸਰਕਾਰ ਦੇ ਸਿੱਖਾਂ ਨਾਲ ਖਾਸ ਰਿਸ਼ਤੇ’ ਨਾਂਅ ਦਾ ਕਿਤਾਬਚਾ ਵੀ ਜਾਰੀ ਕੀਤਾ ਸੀ, ਜਿਸ ਵਿਚ ਗਿਣਾਇਆ ਗਿਆ ਸੀ ਕਿ ਉਨ੍ਹਾ ਦੀ ਸਰਕਾਰ ਨੇ ਸਿੱਖਾਂ ਲਈ ਕਿਹੜੇ-ਕਿਹੜੇ ਕੰਮ ਕੀਤੇ। ਇਸ ਤੋਂ ਇਲਾਵਾ ਹਾਲ ਹੀ ਵਿਚ ਗੁਜਰਾਤ ਦੇ ਕੱਛ ਖੇਤਰ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਸਿੱਖ ਆਗੂਆਂ ਨਾਲ ਖਾਸ ਤੌਰ ’ਤੇ ਮੁਲਾਕਾਤ ਕੀਤੀ ਸੀ। ਪ੍ਰਧਾਨ ਮੰਤਰੀ ਸਿੱਖਾਂ ਪ੍ਰਤੀ ਆਪਣਾ ਏਨਾ ਮੋਹ ਖਾਸ ਤੌਰ ’ਤੇ ਉਦੋਂ ਦਿਖਾ ਰਹੇ ਹਨ, ਜਦੋਂ ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਦਿੱਲੀ ਦੇ ਬਾਰਡਰ ’ਤੇ ਕਰੀਬ ਇੱਕ ਮਹੀਨੇ ਤੋਂ ਠੰਢ ਵਿਚ ਡਟੇ ਹੋਏ ਹਨ। ਇਨ੍ਹਾਂ ਵਿਚ ਕਾਫੀ ਗਿਣਤੀ ਪੰਜਾਬ ਦੇ ਕਿਸਾਨਾਂ ਦੀ ਹੈ। ਗੁਰਦਵਾਰਾ ਰਕਾਬ ਗੰਜ ਦੇ ਗ੍ਰੰਥੀ ਹਰਦਿਆਲ ਸਿੰਘ ਮੁਤਾਬਕ ਉਨ੍ਹਾ ਪ੍ਰਧਾਨ ਮੰਤਰੀ ਨੂੰ ਗੁਰਦਵਾਰਾ ਸਾਹਿਬ ਦੇ ਇਤਿਹਾਸ ਬਾਰੇ ਦੱਸਿਆ। ਕਿਸਾਨ ਅੰਦੋਲਨ ਜਾਂ ਹੋਰ ਕਿਸੇ ਮੁੱਦੇ ’ਤੇ ਗੱਲਬਾਤ ਨਹÄ ਹੋਈ। ਮੀਡੀਆ ਦੇ ਇਕ ਹਿੱਸੇ ਵਿਚ ਛਪੀ ਖਬਰ ਮੁਤਾਬਕ ਕਈ ‘ਸੈਲਫੀ ਸ਼ਰਧਾਲੂਆਂ’ ਨੇ ਪ੍ਰਧਾਨ ਮੰਤਰੀ ਨਾਲ ਸੈਲਫੀ ਲੈਣ ਨੂੰ ਤਰਜੀਹ ਦਿੱਤੀ, ਪਰ ਇਕ ਬੀਬੀ ਨੇ ਪੁੱਛ ਲਿਆ ਕਿ ਤੁਸÄ ਠੰਢ ਵਿਚ ਦਿੱਲੀ ਬਾਰਡਰ ’ਤੇ ਬੈਠੇ ਕਿਸਾਨਾਂ ਲਈ ਕਿਉਂ ਕੁਝ ਨਹÄ ਕਰ ਰਹੇ ਤਾਂ ਉਨ੍ਹਾ ਜਵਾਬ ਦਿੱਤਾ ਕਿ ਉਨ੍ਹਾ ਨੂੰ ਵੀ ਚੈਨ ਨਹÄ ਤੇ ਉਹ ਕਿਸਾਨਾਂ ਖਾਤਰ ਬਹੁਤ ਚਿੰਤਤ ਹਨ। ਪ੍ਰਧਾਨ ਮੰਤਰੀ ਨਿਰੰਤਰ ਕਹਿੰਦੇ ਆ ਰਹੇ ਹਨ ਕਿ ਕਿਸਾਨਾਂ ਦੀ ਬਿਹਤਰੀ ਲਈ ਹੀ ਕਾਨੂੰਨ ਪਾਸ ਕੀਤੇ ਗਏ ਹਨ, ਪਰ ਅੰਦੋਲਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਉਨ੍ਹਾ ਨੇ ਕਿਸਾਨਾਂ ਨਾਲ ਮਸ਼ਵਰਾ ਕੀਤੇ ਬਿਨਾਂ ਅੰਬਾਨੀ-ਅਡਾਨੀ ਵਰਗੇ ਆਪਣੇ ਕਾਰਪੋਰੇਟੀ ਦੋਸਤਾਂ ਲਈ ਪਾਸ ਕੀਤੇ ਹਨ। ਗੱਲ ਇਥੇ ਹੀ ਫਸੀ ਹੋਈ ਹੈ। ਮੋਦੀ ਸਰਕਾਰ ਦੇ ਮੰਤਰੀ ਕਾਨੂੰਨ ਵਾਪਸ ਲੈਣ ਦੀ ਥਾਂ ਕਿਸਾਨਾਂ ਨੂੰ ਖਾਲਿਸਤਾਨੀ ਤੇ ਅਰਬਨ ਨਕਸਲ ਦੱਸ ਕੇ ਬਦਨਾਮ ਕਰਨ ਤੋਂ ਵੀ ਬਾਜ਼ ਨਹÄ ਆ ਰਹੇ। ਪ੍ਰਧਾਨ ਮੰਤਰੀ ਸਿੱਖਾਂ ਪ੍ਰਤੀ ਪਿਆਰ ਤੇ ਸਿੱਖ ਗੁਰੂਆਂ ਪ੍ਰਤੀ ਸਤਿਕਾਰ ਜ਼ਾਹਰ ਕਰਨ ਦੀ ਆਪਣੀ ਇਸ ਕਵਾਇਦ ਦੇ ਸੰਦਰਭ ਵਿਚ ਆਪਣੇ ਸਿੱਖ ਮੰਤਰੀ ਸਰਦਾਰ ਹਰਦੀਪ ਸਿੰਘ ਪੁਰੀ ਹੁਰਾਂ ਤੋਂ ਇਹ ਹੀ ਪੁੱਛ ਲੈਣ ਕਿ ਜਦੋਂ ਉਹ ਗੁਰਦਵਾਰਾ ਰਕਾਬ ਗੰਜ ਗਏ ਸੀ ਤਾਂ ਭਾਈ ਕਿਹੜੀ ਬਾਣੀ ਪੜ੍ਹ ਰਿਹਾ ਸੀ। ਕਿਸਾਨ ਮਸਲਾ ਹੱਲ ਕਰਨ ਵਿਚ ਉਹ ਕਾਫੀ ਮਦਦਗਾਰ ਸਾਬਤ ਹੋ ਸਕਦੀ ਹੈ। ਦਰਅਸਲ ਉਸ ਵੇਲੇ ਭਾਈ ਨੇ ਜਿਹੜੀ ਬਾਣੀ ਪੜ੍ਹੀ, ਉਸ ਦਾ ਭਾਵ ਅਰਥ ਇਹ ਹੈ ਕਿ ਤੁਸÄ ਜਿੰਨਾ ਮਰਜ਼ੀ ਕਹਿੰਦੇ ਰਹੋ ਕਿ ਧਰਮ ਤੇ ਸੱਚਾਈ ਦੇ ਰਾਹ ’ਤੇ ਚਲਦੇ ਹੋ, ਤੁਹਾਡਾ ਮਨ ਸਾਫ ਹੈ, ਤੁਸÄ ਹੋਰਨਾਂ ਦੀ ਸੇਵਾ ਕਰਦੇ ਹੋ, ਚੰਗੀ ਸੰਗਤ ਕਰਦੇ ਹੋ, ਪਵਿੱਤਰ ਗ੍ਰੰਥ ਪੜ੍ਹਦੇ ਹੋ, ਪਰ ਜੇ ਤੁਹਾਡੇ ਵਿਚਾਰਾਂ ਦੇ ਅਮਲ ਵਿਚ ਤਬਦੀਲੀ ਨਹÄ ਆਉਂਦੀ, ਜਿੰਨੇ ਮਰਜ਼ੀ ਪ੍ਰਵਚਨ ਸੁਣ ਲਓ ਅਤੇ ਪਾਠ ਕਰ ਲਓ, ਕੋਈ ਫਰਕ ਨਹÄ ਪੈਣਾ। ਜੇ ਤੁਸÄ ਸਮੁੱਚੀ ਮਾਨਵਤਾ ਦੀ ਸੇਵਾ ਕਰਨ ਦੀ ਸਿੱਖਿਆ ਦਿੰਦੀ ਬਾਣੀ ਨੂੰ ਆਤਮਸਾਤ ਨਹÄ ਕਰਦੇ, ਤੁਸÄ ਕਿਤੇ ਨਹÄ ਭੱਜ ਸਕਦੇ, ਜਦੋਂ ਕਾਲ ਨੇ ਤੁਹਾਨੂੰ ਜਕੜ ਲਿਆ। ਕੀ ਕੋਈ ਮੌਤ ਤੋਂ ਬਚ ਸਕਿਆ ਹੈ? ਜਿਸ ਨੂੰ ਤੁਸÄ ਸਰੀਰ ਕਹਿੰਦੇ ਹੋ, ਇਹਨੇ ਰਹਿਣਾ ਨਹÄ। ਆਸ ਹੀ ਕਰ ਸਕਦੇ ਹਾਂ ਕਿ ਗੁਰਦਵਾਰਾ ਰਕਾਬ ਗੰਜ ਵਿਖੇ ਸੀਸ ਝੁਕਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਸੋਚ ਵਿਚ ਸਿਫਤੀ ਤਬਦੀਲੀ ਆਵੇਗੀ ਤੇ ਕਿਸਾਨ ਮਸਲੇ ਦਾ ਕੋਈ ਚੰਗਾ ਹੱਲ ਨਿਕਲੇਗਾ।

772 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper