ਕੋਵਿਡ-19 ਉਰਫ ਕੋਰੋਨਾ ਦੇ ਮਾਮਲੇ ਵਿਚ ਪੰਜਾਬ ਲਈ ਚੰਗੀ ਖਬਰ ਹੈ ਕਿ ਮਾਈਕਰੋ-ਕੰਟੇਨਮੈਂਟ ਜ਼ੋਨਾਂ ਦੀ ਗਿਣਤੀ 16 ਰਹਿ ਗਈ ਹੈ। ਇਹ ਉਹ ਇਲਾਕੇ ਹੁੰਦੇ ਹਨ, ਜਿਥੇ ਕੋਰੋਨਾਗ੍ਰਸਤਾਂ ਦੀ ਗਿਣਤੀ 5 ਤੋਂ ਲੈ ਕੇ 14 ਤੱਕ ਹੁੰਦੀ ਹੈ। 30 ਨਵੰਬਰ ਨੂੰ ਇਨ੍ਹਾਂ ਦੀ ਗਿਣਤੀ 35 ਸੀ, ਜਿਹੜੀ ਘਟ ਕੇ 7 ਦਸੰਬਰ ਨੂੰ 33 ਅਤੇ 14 ਦਸੰਬਰ ਨੂੰ 27 ਤੇ 21 ਦਸੰਬਰ ਨੂੰ 16 ’ਤੇ ਆ ਗਈ। ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਸੂਬੇ ਵਿਚ 15 ਜਾਂ ਉਸ ਤੋਂ ਵੱਧ ਕੇਸ ਕਿਸੇ ਇਲਾਕੇ ਵਿਚ ਨਹÄ, ਮਤਲਬ ਕੋਰੋਨਾ ਦਾ ਕਿਸੇ ਇਲਾਕੇ ਵਿਚ ਵੱਡਾ ਹਮਲਾ ਨਹÄ ਹੈ। ਸਭ ਤੋਂ ਵੱਧ 9 ਕੰਟੇਨਮੈਂਟ ਜ਼ੋਨ ਲੁਧਿਆਣਾ ਵਿਚ, ਜਦਕਿ ਇਕ-ਇਕ ਜ਼ੋਨ ਜਲੰੰਧਰ, ਹੁਸ਼ਿਆਰਪੁਰ, ਫਾਜ਼ਿਲਕਾ, ਨਵਾਂਸ਼ਹਿਰ, ਮੁਕਤਸਰ, ਮੁਹਾਲੀ ਤੇ ਫਤਿਹਗੜ੍ਹ ਸਾਹਿਬ ਵਿਚ ਹਨ। ਕੋਵਿਡ-19 ਲਈ ਪੰਜਾਬ ਸਿਹਤ ਵਿਭਾਗ ਦੇ ਬੁਲਾਰੇ ਰਾਜੇਸ਼ ਭਾਸਕਰ ਦਾ ਕਹਿਣਾ ਹੈ ਕਿ ਯੋਗ ਪਲੈਨਿੰਗ ਨਾਲ ਹੀ ਕੇਸ ਘਟਾਉਣ ਵਿਚ ਮਦਦ ਮਿਲੀ ਹੈ। ਕੋਰੋਨਾ ਦੀ ਮਾਰ ਵਾਲੇ ਇਲਾਕਿਆਂ ਵਿਚ ਨਿੱਠ ਕੇ ਟੈੱਸਟਿੰਗ ਅਤੇ ਪੀੜਤਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਦੀ ਜ਼ੋਰ-ਸ਼ੋਰ ਨਾਲ ਭਾਲ ਕੀਤੀ ਗਈ, ਫਿਰ ਉਨ੍ਹਾਂ ਨੂੰ ਆਈਸੋਲੇਟ ਕੀਤਾ ਗਿਆ। ਕੋਰੋਨਾ ਪਾਜ਼ੀਟਿਵ ਆਉਣ ਵਾਲਿਆਂ ਦੀ ਗਿਣਤੀ ਵਿਚ ਵੀ ਕਮੀ ਆ ਰਹੀ ਹੈ। ਪਿਛਲੇ ਇਕ ਹਫਤੇ ਦੌਰਾਨ 2383 ਪਾਜ਼ੀਟਿਵ ਕੇਸ ਸਾਹਮਣੇ ਆਏ। ਠੀਕ ਹੋਣ ਵਾਲਿਆਂ ਦਾ ਪ੍ਰਤੀਸ਼ਤ ਵੀ ਵਧ ਕੇ 93 ਹੋ ਗਿਆ ਹੈ। ਅਨੁਮਾਨ ਲਾਇਆ ਗਿਆ ਹੈ ਕਿ 21 ਜਨਵਰੀ ਤੱਕ ਸਿਰਫ 5457 ਨਵੇਂ ਕੇਸ ਸਾਹਮਣੇ ਆਉਣਗੇ। ਕੋਰੋਨਾ ਨੂੰ ਕਾਬੂ ਵਿਚ ਲਿਆਉਣ ’ਚ ਸਰਕਾਰੀ ਕੋਸ਼ਿਸ਼ਾਂ ਦੇ ਨਾਲ-ਨਾਲ ਲੋਕਾਂ ਵਿਚ ਆਈ ਜਾਗਰਤੀ ਨਾਲ ਸਫਲਤਾ ਮਿਲੀ ਹੈ, ਪਰ ਇਹ ਸਫਲਤਾ ਮੁਕੰਮਲ ਨਹÄ ਹੈ। ਇੰਗਲੈਂਡ ਵਿਚ ਇਸ ਨੇ ਜਿਸ ਘਾਤਕ ਰੂਪ ’ਚ ਸਿਰ ਚੁੱਕਿਆ ਹੈ, ਉਸ ਨੂੰ ਦੇਖਦਿਆਂ ਅਵੇਸਲੇ ਹੋਣ ਦੀ ਜ਼ਰਾ ਜਿੰਨੀ ਵੀ ਗੁੰਜਾਇਸ਼ ਨਹÄ। ਅਖਬਾਰਾਂ ਤੇ ਟੀ ਵੀ ਚੈਨਲਾਂ ਉੱਤੇ ਕੋਰੋਨਾ ਦੀਆਂ ਖਬਰਾਂ ਘੱਟ ਆਉਣ ਨਾਲ ਲੋਕ ਲਾਪਰਵਾਹ ਹੁੰਦੇ ਜਾ ਰਹੇ ਹਨ। ਲੋਕ ਤਾਂ ਇਕ ਪਾਸੇ ਸਰਕਾਰੀ ਪਾਬੰਦੀਆਂ ਲਾਗੂ ਕਰਾਉਣ ਵਾਲੇ ਕਈ ਪੁਲਸਮੈਨ ਵੀ ਮਾਸਕ ਤੋਂ ਬਿਨਾਂ ਨਜ਼ਰ ਆਉਂਦੇ ਹਨ। ਪੱਛਮੀ ਦੇਸ਼ਾਂ ਵਿਚ ਮੌਜ-ਮਸਤੀ ਕਰਨ ਤੇ ਕਲੱਬਾਂ ’ਚ ਜਾਣ ਦੀ ਆਦਤ ਕਾਰਨ ਕੋਰੋਨਾ ਉਨ੍ਹਾਂ ਦਾ ਪਿੱਛਾ ਨਹÄ ਛੱਡ ਰਿਹਾ। ਅਸÄ ਵੀ ਵਿਆਹ-ਸ਼ਾਦੀਆਂ ਤੇ ਧਾਰਮਕ ਪ੍ਰੋਗਰਾਮਾਂ ਵਿਚ ਵੱਡੇ ਇਕੱਠ ਕਰਨ ਤੋਂ ਬਾਜ਼ ਨਹÄ ਆ ਰਹੇ, ਜਦਕਿ ਪਤਾ ਵੀ ਹੈ ਕਿ ਕੋਰੋਨਾ ਮਾਰ ਕਿਵੇਂ ਕਰਦਾ ਹੈ। ਇਸ ਤੋਂ ਬਚਾਅ ਲਈ ਵੈਕਸੀਨ ਅਜੇ ਦੇਸ਼ ਵਿਚ ਲੱਗਣੀ ਸ਼ੁਰੂ ਨਹÄ ਹੋਈ। ਇਹ ਵੀ ਪਤਾ ਨਹÄ ਕਿ ਹਰ ਬੰਦੇ ਨੂੰ ਲੱਗੇਗੀ ਕਦੋਂ ਤੱਕ। ਸੋ, ਜਿਵੇਂ ਲੋਕਾਂ ਨੇ ਪਹਿਲਾਂ ਸਾਵਧਾਨੀਆਂ ਦੀ ਪਾਲਣਾ ਕਰਕੇ ਬਚਾਅ ਕੀਤਾ ਹੈ, ਉਸੇ ਤਰ੍ਹਾਂ ਹੀ ਅਜੇ ਕਈ ਮਹੀਨੇ ਚੱਲਣਾ ਪੈਣਾ। ਮਾਸਕ ਪਾਉਣਾ, ਹੱਥ ਸਾਬਣ ਨਾਲ ਸਾਫ ਕਰਨੇ ਤੇ ਸੈਨੀਟਾਈਜ਼ਰ ਦੀ ਵਰਤੋਂ ਹੀ ਫਿਲਹਾਲ ਇਸ ਤੋਂ ਬਚਣ ਦੇ ਹਥਿਆਰ ਹਨ। ਹਮੇਸ਼ਾ ਚੇਤੇ ਰੱਖੋ ਕਿ ਮੁੜਦਾ ਦੁਸ਼ਮਣ ਕਿਵੇਂ ਮਾਰ ਕਰਦਾ ਹੈ।