ਨਵੇਂ ਖੇਤੀ ਕਾਨੂੰਨਾਂ, ਉਨ੍ਹਾਂ ਦੇ ਮੁੱਦਈਆਂ ਤੇ ਕਾਰਪੋਰੇਟ ਘਰਾਣਿਆਂ ਦੇ ਝੋਲੀ-ਚੁੱਕਾਂ ਖਿਲਾਫ ਲੋਕਾਂ ਦਾ ਗੁੱਸਾ ਹਰਿਆਣਾ ਦੇ ਕਿਸਾਨਾਂ ਵਿਚ ਪੰਜਾਬ ਦੇ ਕਿਸਾਨਾਂ ਨਾਲੋਂ ਘੱਟ ਨਹÄ। ਦੋ ਪਿੰਡਾਂ ਦੀ ਮਿਸਾਲ ਹੀ ਕਾਫੀ ਹੈ। ਜ਼ਿਲ੍ਹਾ ਜÄਦ ਦੇ ਅਸੰਬਲੀ ਹਲਕਾ ਉਚਾਨਾ ਦਾ ਪਿੰਡ ਕਰਸਿੰਧੂ ਉਹ ਪਿੰਡ ਹੈ, ਜਿਸ ਨੇ ਦਹਾਕਿਆਂ-ਬੱਧੀ ਚੌਟਾਲਿਆਂ ਨੂੰ ਰੱਜ ਕੇ ਵੋਟਾਂ ਪਾਈਆਂ। ਦੁਸ਼ਯੰਤ ਚੌਟਾਲਾ ਨੇ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿਚ ਇਥੋਂ ਜ਼ਬਰਦਸਤ ਲੀਡ ਹਾਸਲ ਕੀਤੀ, ਪਰ ਕਿਸਾਨ ਅੰਦੋਲਨ ਨੇ ਇਸ ਪਿੰਡ ਦੇ ਲੋਕਾਂ ਦੀ ਸੋਚ ਕਾਫੀ ਬਦਲ ਦਿੱਤੀ ਹੈ। ਚੌਧਰੀ ਦੇਵੀ ਲਾਲ ਤੇ ਓਮ ਪ੍ਰਕਾਸ਼ ਚੌਟਾਲਾ ਦੇ ਵਾਰਸ ਸਮਝੇ ਜਾਂਦੇ ਦੁਸ਼ਯੰਤ ਖਿਲਾਫ ਪਿੰਡ ਵਾਲੇ ਸਖਤ ਰੋਹ ਵਿਚ ਹਨ। ਉਂਜ ਤਾਂ ਉਹ ਉਦੋਂ ਹੀ ਨਾਰਾਜ਼ ਹੋਏ ਸਨ, ਜਦੋਂ ਦੁਸ਼ਯੰਤ ਨੇ ਹਮਾਇਤ ਦੇ ਕੇ ਮਨੋਹਰ ਲਾਲ ਖੱਟਰ ਦੀ ਅਗਵਾਈ ਵਿਚ ਭਾਜਪਾ ਦੀ ਮੁੜ ਸਰਕਾਰ ਬਣਵਾ ਦਿੱਤੀ, ਪਰ ਹੌਲੀ-ਹੌਲੀ ਉਸ ਦਾ ਇਹ ਫੈਸਲਾ ਇਹ ਸੋਚ ਕੇ ਮੰਨ ਲਿਆ ਕਿ ਉਪ-ਮੁੱਖ ਮੰਤਰੀ ਹੁੰਦਿਆਂ ਉਹ ਕਿਸਾਨਾਂ ਦੇ ਭਲੇ ਦੇ ਕੰਮ ਕਰੇਗਾ। ਜਦੋਂ ਉਸ ਨੇ ਕਿਸਾਨਾਂ ਦੇ ਹੱਕ ਵਿਚ ਖੜ੍ਹਨ ਦੀ ਥਾਂ ਖੇਤੀ ਕਾਨੂੰਨਾਂ ਦੀ ਹਮਾਇਤ ਕਰ ਦਿੱਤੀ ਤਾਂ ਪਿੰਡ ਵਾਲਿਆਂ ਦਾ ਪਾਰਾ ਚੜ੍ਹ ਗਿਆ। ਲੋਕ ਇਸ ਗੱਲੋਂ ਖਿਝੇ ਹੋਏ ਹਨ ਕਿ ਉਸ ਨੇ ਕਿਸਾਨਾਂ ਦੀ ਥਾਂ ਕੁਰਸੀ ਨੂੰ ਤਰਜੀਹ ਦਿੱਤੀ ਹੈ। ਚੌਵੀ ਦਸੰਬਰ ਨੂੰ ਉਸ ਦੇ ਪਿੰਡ ਆਉਣ ਦੀ ਸੂਹ ਮਿਲਦਿਆਂ ਹੀ ਕਿਸਾਨ ਕਾਲੇ ਝੰਡੇ ਲੈ ਕੇ ਚੌਕ ਵਿਚ ਪਹੁੰਚ ਗਏ। ਨੇੜਲੇ ਪਿੰਡਾਂ ਦੇ ਲੋਕ ਵੀ ਆ ਗਏ ਤੇ ਕੁਝ ਲੋਕਾਂ ਨੇ ਉਹ ਮੈਦਾਨ ਪੁੱਟ ਦਿੱਤਾ, ਜਿਥੇ ਉਸ ਦੇ ਹੈਲੀਕਾਪਟਰ ਨੇ ਉਤਰਨਾ ਸੀ। ਨਤੀਜੇ ਵਜੋਂ ਉਸ ਨੂੰ ਦੌਰਾ ਰੱਦ ਕਰਨਾ ਪਿਆ। ਜÄਦ ਜ਼ਿਲ੍ਹੇ ਦੇ ਹੀ ਪਿੰਡ ਕੰਡੇਲਾ ਤੋਂ ਵੀ ਝਲਕ ਮਿਲਦੀ ਹੈ ਕਿ ਕਿਸਾਨ ਕਿੰਨੇ ਤਪੇ ਹੋਏ ਹਨ। 2002 ਵਿਚ ਇਹ ਪਿੰਡ ਪੈਂਡਿੰਗ ਬਿਜਲੀ ਬਿੱਲ ਮੁਆਫ ਕਰਨ ਦਾ ਵਾਅਦਾ ਕਰਕੇ ਜਿੱਤਣ ਤੋਂ ਬਾਅਦ ਮੁਕਰਨ ਵਾਲੇ ਓਮ ਪ੍ਰਕਾਸ਼ ਚੌਟਾਲਾ ਦੀ ਇਨੈਲੋ ਸਰਕਾਰ ਖਿਲਾਫ 50 ਦਿਨ ਦੇ ਅੰਦੋਲਨ ਦੀ ਧੁਰੀ ਬਣ ਗਿਆ ਸੀ। ਚੌਟਾਲਾ ਨੇ ਅੰਦੋਲਨ ਨੂੰ ਕੁਚਲਣ ਲਈ ਕਈ ਆਗੂ ਫੜ ਕੇ ਜੇਲ੍ਹੀਂ ਡੱਕ ਦਿੱਤੇ ਸੀ ਤੇ ਹੋਰ ਤਰ੍ਹਾਂ-ਤਰ੍ਹਾਂ ਦੇ ਤਸ਼ੱਦਦ ਕੀਤੇ ਸਨ। ਇਕ ਦਿਨ ਜਦੋਂ ਪੁਲਸ ਇਸ ਪਿੰਡ ਵਿਚ ਆਈ ਤਾਂ ਇਕ ਬਲਦ ਨੇ ਉਸ ਦਾ ਰਾਹ ਡੱਕ ਲਿਆ ਤੇ ਆਖਰ ਪੁਲਸ ਨੂੰ ਮੁੜਨਾ ਪਿਆ। ਬਲਦ ਦੀ 7 ਦਸੰਬਰ 2003 ਵਿਚ ਮੌਤ ਤੋਂ ਬਾਅਦ ਪਿੰਡ ਵਾਲਿਆਂ ਨੇ ਉਸ ਦੀ ਯਾਦ ਵਿਚ ਮੰਦਰ ਬਣਾਇਆ। ਮੰਗਲਵਾਰ ਪਿੰਡ ਦੇ ਲੋਕ ਮੰਦਰ ਵਿਚ ਪੂਜਾ ਕਰਕੇ ‘ਰਾਖੇ ਬਲਦ’ ਦਾ ਅਸ਼ੀਰਵਾਦ ਲੈ ਕੇ ਟਰੈਕਟਰ-ਟਰਾਲੀਆਂ ’ਤੇ ਸਵਾਰ ਹੋ ਕੇ ਦਿੱਲੀ ਦੇ ਟਿੱਕਰੀ ਬਾਰਡਰ ਵੱਲ ਨਿਕਲੇ। ਉਨ੍ਹਾਂ ਇਹ ਅਹਿਦ ਕੀਤਾ ਹੈ ਕਿ ਜਿਵੇਂ ਚੌਟਾਲਾ ਦੇ ਗੋਡੇ ਲੁਆਏ ਸਨ, ਉਸੇ ਤਰ੍ਹਾਂ ਮੋਦੀ ਦੇ ਗੋਡੇ ਲੁਆ ਕੇ ਤਿੰਨੇ ਕਾਲੇ ਕਾਨੂੰਨ ਵਾਪਸ ਕਰਵਾ ਕੇ ਪਰਤਣਗੇ।