Latest News
ਕਿਸਾਨਾਂ ’ਚ ਵਧਦੀ ਚੇਤਨਾ

Published on 07 Jan, 2021 11:54 AM.


ਕਿਸਾਨ ਅੰਦੋਲਨ ਸਿਰਫ ਪੰਜਾਬ ਤੇ ਹਰਿਆਣਾ ਦੇ ਕਣਕ ਤੇ ਝੋਨਾ ਬੀਜ ਕੇ ਘੱਟੋ-ਘੱਟ ਇਮਦਾਦੀ ਭਾਅ (ਐੱਮ ਐੱਸ ਪੀ) ਹਾਸਲ ਕਰਨ ਵਾਲੇ ਕਿਸਾਨਾਂ ਦਾ ਹੀ ਨਹÄ, ਸਗੋਂ ਵੀਰਾਨ ਭੂਮੀ ’ਤੇ ਖੇਤੀ ਕਰਨ ਵਾਲਿਆਂ ਦਾ ਵੀ ਹੈ, ਕਿਉਂਕਿ ਉਨ੍ਹਾਂ ਨੂੰ ਵੀ ਇਲਮ ਹੈ ਕਿ ਨਵੇਂ ਖੇਤੀ ਕਾਨੂੰਨ ਉਨ੍ਹਾਂ ਦਾ ਵੀ ਕੱਖ ਨਹÄ ਛੱਡਣਗੇ। ਦਿੱਲੀ ਦੇ ਟਿੱਕਰੀ ਬਾਰਡਰ ’ਤੇ ਮÄਹ ਤੇ ਠੰਢ ਵਿਚ ਵੀ ਡਟੇ ਚਲੇ ਆ ਰਹੇ 1971 ਦੀ ਜੰਗ ਦੇ ਲੜਾਕੇ ਹਰਿਆਣਾ ਦੇ ਬਾਗਾਂਵਾਲਾ ਪਿੰਡ ਦੇ 75 ਸਾਲਾ ਰਿਟਾਇਰਡ ਕੈਪਟਨ ਧੂਪ ਸਿੰਘ ਫੌਜ ਵਿਚੋਂ ਘਰ ਆ ਕੇ 1995 ਤੋਂ 42 ਏਕੜ ਵੀਰਾਨ ਭੂਮੀ ’ਤੇ ਖੇਤੀ ਕਰ ਰਹੇ ਹਨ। ਕਮਜ਼ੋਰ ਮÄਹ ਤੇ ਸਿੰਜਾਈ ਦੇ ਪਾਣੀ ਦੀ ਘਾਟ ਕਾਰਨ ਉਹ ਛੋਲਿਆਂ, ਮੂੰਗੀ, ਬਾਜਰਾ ਤੇ ਸਰ੍ਹੋਂ ਦੀ ਖੇਤੀ ਕਰਨ ਲਈ ਮਜਬੂਰ ਹਨ। ਇਨ੍ਹਾਂ ਦੀ ਐੱਮ ਐੱਸ ਪੀ ਐਲਾਨੇ ਜਾਣ ਦੇ ਬਾਵਜੂਦ ਨਹÄ ਮਿਲਦੀ ਤੇ ਕੌਡੀਆਂ ਦੇ ਭਾਅ ਫਸਲ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ। ਧੂਪ ਸਿੰਘ ਦਾ ਕਹਿਣਾ ਹੈ ਕਿ ਹੁਣ ਸਾਰੇ ਕਿਸਾਨ ਜਾਗ ਗਏ ਹਨ ਤੇ ਇਹ ਅੰਦੋਲਨ ਦਿਨੋ-ਦਿਨ ਹੋਰ ਮਜ਼ਬੂਤ ਹੋਵੇਗਾ। ਮੋਦੀ ਦੀਆਂ ਤੋਪਾਂ ਵੀ ਕਿਸਾਨਾਂ ਨੂੰ ਨਹÄ ਰੋਕ ਸਕਦੀਆਂ। ਮੋਦੀ ਸਰਕਾਰ ਦੇ ਜਿਣਸਾਂ ਦੇ ਵਪਾਰ ਤੇ ਵਣਜ ਬਾਰੇ ਨਵੇਂ ਕਾਨੂੰਨ ਨੂੰ ਕਿਸਾਨਾਂ ਦੇ ਹੱਕ ਵਿਚ ਦੱਸਣ ਦੇ ਦਾਅਵਿਆਂ ਦੀ ਖਿੱਲੀ ਉਡਾਉਂਦਿਆਂ ਧੂਪ ਸਿੰਘ ਪੁੱਛਦੇ ਹਨ ਕਿ ਉਸ ਨੇ ਇਕ ਲੱਖ ਦੀ ਮੱਝ ਖਰੀਦੀ ਸੀ ਤੇ ਜੇ ਉਹ ਉਸ ਨੂੰ ਗੁਜਰਾਤ ਦੀ ਮੰਡੀ ਵਿਚ ਵੇਚਣਾ ਚਾਹੁੰਣ ਤਾਂ ਕਿੰਨੇ ਪੈਸੇ ਮਿਲਣਗੇ? ਕੀ ਮੋਦੀ ਯਕੀਨੀ ਬਣਾ ਸਕਦੇ ਹਨ ਕਿ ਗੁਜਰਾਤ ਵਿਚ ਇਕ ਲੱਖ ਰੁਪਏ ਤੋਂ ਵੱਧ ਵਿਚ ਵਿਕੇਗੀ? ਧੂਪ ਸਿੰਘ ਦੇ ਪਿੰਡ ਦੇ ਹੀ ਪਵਨ ਹਿੰਦੁਸਤਾਨੀ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਵੱਡਾ ਖਤਰਾ ਕਾਨਟ੍ਰੈਕਟ ਫਾਰਮਿੰਗ ਬਾਰੇ ਕਾਨੂੰਨ ਤੋਂ ਹੈ। ਇਸ ਦੀਆਂ ਸਾਰੀਆਂ ਸ਼ਰਤਾਂ ਕਾਰਪੋਰੇਟ ਗਰੁੱਪਾਂ ਦੇ ਹੱਕ ਵਿਚ ਜਾਂਦੀਆਂ ਹਨ। ਇਹ ਕਾਨੂੰਨ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ’ਤੇ ਹੀ ਗੁਲਾਮ ਬਣਾ ਦੇਵੇਗਾ। ਇਹ ਕਾਨੂੰਨ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ। ਹਿੰਦੁਸਤਾਨੀ ਦਾ ਕਹਿਣਾ ਹੈ ਕਿ ਮੋਦੀ ਕੋਲ ਉਹ ਗਿਆਨ ਨਹÄ, ਜਿਹੜਾ ਪਰਵਾਰ ਵਿਚ ਰਹਿ ਕੇ ਬੰਦੇ ਤਜਰਬੇ ਨਾਲ ਹਾਸਲ ਕਰਦੇ ਹਨ। ਪਰਵਾਰ ਵਿਚ ਰਹਿਣ ਵਾਲਿਆਂ ਵਿਚ ਇਕ ਗੱਲ ਸਾਂਝੀ ਹੁੰਦੀ ਹੈ ਕਿ ਉਹ ਲਚਕਦਾਰ ਹੁੰਦੇ ਹਨ। ਮੋਦੀ ਇਸ ਤਜਰਬੇ ਵਿਚੋਂ ਨਹÄ ਨਿਕਲੇ।
ਅੰਮਿ੍ਰਤਸਰ ਵਿਚ ਟਰਾਂਸਪੋਰਟ ਦਾ ਬਿਜ਼ਨਸ ਕਰਦੀ ਦਲਜੀਤ ਕੌਰ 26 ਨਵੰਬਰ ਤੋਂ ਕਿਸਾਨਾਂ ਦੇ ਹੱਕ ਵਿਚ ਬਾਰਡਰ ’ਤੇ ਡਟੀ ਹੋਈ ਹੈ। ਉਸ ਦਾ ਕਹਿਣਾ ਹੈ ਕਿ ਕਾਰਪੋਰੇਟ ਗਰੁੱਪਾਂ ਦੀ ਸੋਚ ਹੈ ਕਿ ਲੋਕ ਹਰ ਕਿਸੇ ਚੀਜ਼ ਤੋਂ ਬਿਨਾਂ ਰਹਿ ਸਕਦੇ ਹਨ, ਪਰ ਰੋਟੀ ਤੋਂ ਬਿਨਾਂ ਨਹÄ ਰਹਿ ਸਕਦੇ। ਇਸ ਕਰਕੇ ਉਹ ਹੁਣ ਸਾਰਾ ਧਿਆਨ ਖੁਰਾਕ ਦੇ ਬਿਜ਼ਨਸ ਵਿਚ ਲਾ ਰਹੇ ਹਨ ਤੇ ਮੋਦੀ ਸਰਕਾਰ ਉਨ੍ਹਾਂ ਦਾ ਪੱਖ ਪੂਰ ਰਹੀ ਹੈ। ਮਹਾਰਾਸ਼ਟਰ ਵਿਚ ਪੂਨੇ ਦੇ ਅੰਬ ਉਤਪਾਦਕ ਚੈਤਨਿਆ ਮਾਂਜਰੇਕਰ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਰੋਕਣ ਲਈ ਸੜਕਾਂ ’ਤੇ ਟੋਏ ਪੁੱਟ ਕੇ ਸਰਕਾਰੀ ਜਾਇਦਾਦ ਦਾ ਨੁਕਸਾਨ ਕਰ ਰਹੀ ਹੈ। ਸਰਕਾਰ ਦਾਅਵਾ ਕਰ ਰਹੀ ਹੈ ਕਿ ਅੰਦੋਲਨਕਾਰੀ ਕਿਸਾਨ ਥੋੜ੍ਹੀ ਗਿਣਤੀ ਵਿਚ ਹਨ, ਜੇ ਇਹ ਸੱਚ ਹੈ ਤਾਂ ਪੁਲਸ ਸੜਕਾਂ ਕਿਉਂ ਪੁੱਟ ਰਹੀ ਹੈ ਤੇ ਹੰਝੂ ਗੈਸ ਦੇ ਗੋਲੇ ਕਿਉਂ ਦਾਗ ਰਹੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆ ਕੇ ਦਿੱਲੀ ਦੇ ਬਾਰਡਰ ’ਤੇ ਡਟੇ ਕਿਸਾਨ ਸਿਰਫ ਨਾਅਰੇਬਾਜ਼ੀ ਹੀ ਨਹÄ ਕਰ ਰਹੇ, ਸਗੋਂ ਉਹ ਨਵੇਂ ਖੇਤੀ ਕਾਨੂੰਨਾਂ ਬਾਰੇ ਕਾਫੀ ਜਾਣਕਾਰੀ ਨਾਲ ਲੈਸ ਹੋ ਚੁੱਕੇ ਹਨ। ਇਸੇ ਕਰਕੇ ਉਹ ਨਵੇਂ ਕਾਨੂੰਨ ਨਾਲ ਦੇਸ਼ ਵਿਚ ਕਿਤੇ ਵੀ ਆਪਣੀ ਚੀਜ਼ ਵੇਚ ਕੇ ਵਧੇਰੇ ਮੁਨਾਫਾ ਕਮਾਉਣ ਦਾ ਦਾਅਵਾ ਕਰਨ ਵਾਲੇ ਪ੍ਰਧਾਨ ਮੰਤਰੀ ਤੋਂ ਹਰਿਆਣਾ ਦੀ ਮੱਝ ਦੀ ਗੁਜਰਾਤ ਵਿਚ ਮਿਲਣ ਵਾਲੀ ਕੀਮਤ ਪੁੱਛ ਰਹੇ ਹਨ।

412 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper