ਨਵÄ ਦਿੱਲੀ : ਮਹਿਲਾ ਚਾਲਕ ਦਲ ਵਾਲੀ ਏਅਰ ਇੰਡੀਆ ਦੀ ਸਾਨਫਰਾਂਸਿਸਕੋ ਤੋਂ ਸਭ ਤੋਂ ਲੰਮੀ ਸਿੱੱਧੀ ਉਡਾਣ ਸੋਮਵਾਰ ਬੇਂਗਲੁਰੂ ਦੇ ਕੇਂਪੇਗੌੜਾ ਹਵਾਈ ਅੱਡੇ ’ਤੇ ਸੋਮਵਾਰ ਤੜਕੇ ਸਫਲਤਾ ਨਾਲ ਉਤਰੀ। ਜਹਾਜ਼ ਨੇ ਲਗਾਤਾਰ 17 ਘੰਟੇ ਉਡਾਣ ਭਰ ਕੇ 13993 ਕਿਲੋਮੀਟਰ ਦਾ ਸਫਰ ਤੈਅ ਕੀਤਾ। ਇਹ ਕਿਸੇ ਵੀ ਭਾਰਤੀ ਏਅਰ ਲਾਈਨ ਦੇ ਜਹਾਜ਼ ਦੀ ਸਭ ਤੋਂ ਲੰਮੀ ਸਿੱਧੀ ਉਡਾਣ ਸੀ। ਜਹਾਜ਼ ਕੈਪਟਨ ਜ਼ੋਯਾ ਅਗਰਵਾਲ, ਕੈਪਟਨ ਪਾਪਾਗਾਰੀ ਥਨਮਈ, ਕੈਪਟਨ ਅਕੰਸ਼ਾ ਸੋਨਾਵਰੇ ਤੇ ਕੈਪਟਨ ਸ਼ਿਵਾਨੀ ਨੇ ਉਡਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਜ਼ੋਯਾ, ਜੋ 10 ਸਾਲ ਤੋਂ ਬੀ-777 ਜਹਾਜ਼ ਉਡਾ ਰਹੀ ਹੈ ਤੇ 8 ਹਜ਼ਾਰ ਘੰਟੇ ਉਡਾਣ ਭਰ ਚੁੱਕੀ ਹੈ, ਨੇ ਕਿਹਾ—ਅੱਜ ਅਸÄ ਉੱਤਰੀ ਧਰੁਵ ਦੇ ਉਪਰੋਂ ਸਿੱਧੀ ਉਡਾਣ ਭਰ ਕੇ ਹੀ ਇਤਿਹਾਸ ਨਹÄ ਰਚਿਆ, ਸਗੋਂ ਖਾਸ ਗੱਲ ਇਹ ਵੀ ਰਹੀ ਕਿ ਜਹਾਜ਼ ਬੀਬੀਆਂ ਨੇ ਉਡਾਇਆ। ਸਾਨੂੰ ਇਸ ਉਡਾਣ ਦਾ ਹਿੱਸਾ ਬਣਨ ਦਾ ਮਾਣ ਹੈ ਤੇ ਅਸÄ ਬਹੁਤ ਖੁਸ਼ ਹਾਂ ਕਿ ਸਰਕਾਰ ਤੇ ਸਾਡੀ ਏਅਰਲਾਈਨ ਨੇ ਸਾਡੇ ’ਤੇ ਭਰੋਸਾ ਕੀਤਾ। ਅਸÄ ਵੀ ਟੀਮ ਵਜੋਂ ਮਿਸ਼ਨ ਸਿਰੇ ਲਾਇਆ।