ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਵਿਚ ਸੋਮਵਾਰ ਵੀ ਕਾਫੀ ਠੰਢ ਰਹੀ। ਹਰਿਆਣਾ ਵਿਚ ਨਾਰਨੌਲ ’ਚ ਤਾਪਮਾਨ ਚਾਰ ਡਿਗਰੀ ਸੈਲਸੀਅਸ ਨੋਟ ਕੀਤਾ ਗਿਆ। ਚੰਡੀਗੜ੍ਹ ਵਿਚ ਤਾਪਮਾਨ 9.5 ਡਿਗਰੀ ਰਿਹਾ। ਅੰਮਿ੍ਰਤਸਰ, ਲੁਧਿਆਣਾ ਤੇ ਪਟਿਆਲਾ ਵਿਚ ਤਾਪਮਾਨ ¬ਕ੍ਰਮਵਾਰ 7.2, 7.9 ਤੇ 8 ਡਿਗਰੀ ਰਿਹਾ।
ਇਸੇ ਦੌਰਾਨ ਰਾਮਬਨ ਨੇੜੇ ਕੇਲਾ ਮੋੜ ਕੋਲ ਸੜਕ ਬਹਿ ਜਾਣ ਕਾਰਨ 270 ਕਿਲੋਮੀਟਰ ਲੰਮਾ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇ ਸੋਮਵਾਰ ਬੰਦ ਕਰਨਾ ਪਿਆ। ਭਾਰੀ ਬਰਫਬਾਰੀ ਤੇ ਢਿੱਗਾਂ ਡਿੱਗਣ ਕਾਰਨ ਹਾਈਵੇ 7 ਦਿਨ ਬੰਦ ਰਹਿਣ ਤੋਂ ਬਾਅਦ ਐਤਵਾਰ ਹੀ ਖੁੱਲਿ੍ਹਆ ਸੀ।