Latest News
ਕਾਮਰੇਡ ਬਲਵਿੰਦਰ ਕਤਲ ਕਾਂਡ ਦੇ 5 ਮੁਲਜ਼ਮ 5 ਦਿਨ ਦੇ ਰਿਮਾਂਡ ’ਤੇ

Published on 12 Jan, 2021 10:44 AM.

ਪੱਟੀ (ਬਲਦੇਵ ਸਿੰਘ ਸੰਧੂ,
ਸ਼ਮਸ਼ੇਰ ਸਿੰਘ ਯੋਧਾ)
ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦੇ ਕਤਲ ਦੇ ਸੰਬੰਧ ’ਚ ਦਿੱਲੀ ਪੁਲਸ ਵੱਲੋਂ ਬੀਤੇ ਦਿਨੀਂ ਗਿ੍ਰਫਤਾਰ 5 ਜਣਿਆਂ ਨੂੰ ਥਾਣਾ ਭਿੱਖੀਵਿੰਡ ਦੀ ਪੁਲਸ ਵੱਲੋਂ ਪੈਰੋਲ ’ਤੇ ਲਿਆਂਦਾ ਗਿਆ ਅਤੇ ਪੱਟੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਡੀ ਐੱਸ ਪੀ ਭਿੱਖੀਵਿੰਡ ਰਾਜਬੀਰ ਸਿੰਘ ਨੇ ਦੱਸਿਆ ਕਿ ਪੁਲਸ ਥਾਣਾ ਭਿੱਖੀਵਿੰਡ ਵਿੱਚ ਦਰਜ ਐੱਫ ਆਈ ਆਰ 174/20 ਤਹਿਤ ਫੜੇ ਗਏ ਵਿਅਕਤੀਆਂ ਵਿਚ ਸੁਖਦੀਪ ਸਿੰਘ ਭੂਰਾ ਵਾਸੀ ਪਿੰਡ ਖਰਲ ਥਾਣਾ ਦੀਨਾਨਗਰ, ਗੁਰਦਾਸਪੁਰ, ਗੁਰਜੀਤ ਸਿੰਘ ਭਾਅ ਪਿੰਡ ਲਖਨਪਾਲ ਥਾਣਾ ਪੁਰਾਣਾ ਸ਼ਾਲਾ ਗੁਰਦਾਸਪੁਰ, ਮੁਹੰਮਦ ਅਯੂਬ ਪਠਾਣ ਵਾਸੀ ਅਸਥਾਨ ਮੁਹੱਲਾ ਬੰਦੀਪੁਰਾ ਜੰਮੂ ਅਤੇ ਕਸ਼ਮੀਰ ਸ਼ਬੀਰ ਅਹਿਮਦ ਗੋਜਰੀ ਵਾਸੀ ਦਾਊਦਪੁਰਾ ਬੜਗਾਮ ਜੰਮੂ ਅਤੇ ਕਸ਼ਮੀਰ ਰਿਆਜ ਅਹਿਮਦ ਵਾਸੀ ਨਿਸਚਲਪੁਰਾ ਬੜਗਾਮ, ਜੰਮੂ ਅਤੇ ਕਸਮੀਰ ਸਾਮਲ ਹਨ। ਇਨ੍ਹਾਂ ਪੰਜਾਂ ਨੂੰ ਪੱਟੀ ਦੇ ਮਾਣਯੋਗ ਜੱਜ ਗੁਰਿੰਦਰਪਾਲ ਸਿੰਘ ਜੇ ਐੱਮ ਆਈ ਸੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਸ ਵੱਲੋਂ ਇਨ੍ਹਾਂ ਪੰਜਾਂ ਦੇ ਚੌਦਾਂ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ, ਜਦਕਿ ਅਦਾਲਤ ਵੱਲੋਂ ਇਨ੍ਹਾਂ ਦਾ ਪੰਜ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ। ਇਸ ਕੇਸ ਵਿਚ ਪਹਿਲਾਂ ਵੀ ਸਤਾਰਾਂ ਵਿਅਕਤੀ ਜੇਲ੍ਹ ਭੇਜੇ ਜਾ ਚੁੱਕੇ ਹਨ। ਡੀ ਐੱਸ ਪੀ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਡੀ ਐੱਸ ਪੀ ਡੀ ਤਰਨ ਤਾਰਨ ਕਮਲਜੀਤ ਸਿੰਘ ਔਲਖ, ਐੱਸ ਐੱਚ ਓ ਭਿੱਖੀਵਿੰਡ ਇੰਸਪੈਕਟਰ ਸਰਬਜੀਤ ਸਿੰਘ, ਐੱਸ ਐੱਚ ਓ ਸਦਰ ਪੱਟੀ ਹਰਿੰਦਰ ਸਿੰਘ, ਐੱਸ ਐੱਚ ਓ ਸਿਟੀ ਪੱਟੀ ਲਖਬੀਰ ਸਿੰਘ, ਐੈਡੀਸ਼ਨਲ ਐੱਸ ਐੱਚ ਓ ਸਬ-ਇੰਸਪੈਕਟਰ ਬਲਰਾਜ ਸਿੰਘ, ਸਬ-ਇੰਸਪੈਕਟਰ ਪੰਨਾ ਲਾਲ, ਸਬ-ਇੰਸਪੈਕਟਰ ਸਲਵੰਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਪੁਲਸ ਫੋਰਸ ਹਾਜ਼ਰ ਸੀ।

102 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper