Latest News
ਬਰਡ ਫਲੂ ਕਾਰਨ ਪੋਲਟਰੀ ਇੰਡਸਟਰੀ ਦਾ ਬੁਰਾ ਹਾਲ

Published on 12 Jan, 2021 10:47 AM.


ਨਵÄ ਦਿੱਲੀ : ਪੋਲਟਰੀ ਇੰਡਸਟਰੀ ਲਈ ਸਿਆਲ ਉਸੇ ਤਰ੍ਹਾਂ ਦਾ ਹੁੰਦਾ ਹੈ, ਜਿਵੇਂ ਕੁਲਫੀ ਵਾਲਿਆਂ ਲਈ ਹੁਨਾਲ। ਸਿਆਲਾਂ ਵਿਚ ਹੀ ਉਨ੍ਹਾਂ ਨੂੰ ਅੰਡਿਆਂ ਤੇ ਕੁੱਕੜ-ਕੁਕੜੀਆਂ ਦੇ ਬਿਹਤਰ ਰੇਟ ਮਿਲਦੇ ਹਨ, ਪਰ 10 ਰਾਜਾਂ ਕੇਰਲਾ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ, ਹਰਿਆਣਾ, ਗੁਜਰਾਤ, ਯੂ ਪੀ, ਮਹਾਰਾਸ਼ਟਰ, ਉੱਤਰਾਖੰਡ ਤੇ ਦਿੱਲੀ ਵਿਚ ਬਰਡ ਫਲੂ ਫੈਲਣ ਨਾਲ ਉਨ੍ਹਾਂ ਨੂੰ ਬੁਰੀ ਮਾਰ ਪਈ ਹੈ।
ਪਿਛਲੇ ਬੁੱਧਵਾਰ ਤੋਂ ਪੰਛੀਆਂ ਦੇ ਮਰਨ ਦੀਆਂ ਰਿਪੋਰਟਾਂ ਤੋਂ ਮਹਾਰਾਸ਼ਟਰ ਵਿਚ ਬ੍ਰਾਇਲਰ ਚਿਕਨ 82 ਰੁਪਏ ਕਿਲੋ ਤੋਂ ਘਟ ਕੇ 58 ਰੁਪਏ, ਗੁਜਰਾਤ ਵਿਚ 94 ਤੋਂ ਘਟ ਕੇ 65 ਰੁਪਏ ਤੇ ਤਾਮਿਲਨਾਡੂ ਵਿਚ 80 ਤੋਂ ਘਟ ਕੇ 70 ਰੁਪਏ ਕਿਲੋ ’ਤੇ ਆ ਗਿਆ ਹੈ। ਤਾਮਿਲਨਾਡੂ ਦੀ ਨਮੱਕਲ ਦੀ ਥੋਕ ਮਾਰਕਿਟ ਵਿਚ ਅੰਡਾ 5 ਰੁਪਏ 20 ਪੈਸੇ ਤੋਂ ਡਿਗ ਕੇ 4 ਰੁਪਏ 20 ਪੈਸੇ ਤੇ ਹਰਿਆਣਾ ਦੀ ਬਰਵਾਲਾ ਮਾਰਕਿਟ ਵਿਚ 5 ਰੁਪਏ 35 ਪੈਸੇ ਤੋਂ ਡਿਗ ਕੇ 4 ਰੁਪਏ 5 ਪੈਸੇ ਦਾ ਹੋ ਗਿਆ ਹੈ।
ਭਾਰਤ ਵਿਚ ਰੋਜ਼ਾਨਾ ਔਸਤਨ ਇਕ ਕਰੋੜ 30 ਲੱਖ ਬ੍ਰਾਇਲਰ ਤੇ 20 ਕਰੋੜ ਅੰਡੇ ਵਿਕਦੇ ਹਨ। ਸਿਆਲਾਂ ਵਿਚ ਇਨ੍ਹਾਂ ਦੀ ਗਿਣਤੀ ¬ਕ੍ਰਮਵਾਰ ਡੇਢ ਕਰੋੜ ਤੇ 28-29 ਕਰੋੜ ਤੱਕ ਪੁੱਜ ਜਾਂਦੀ ਹੈ। 8700 ਕਰੋੜ ਤੋਂ ਵੱਧ ਦੀ ਟਰਨਓਵਰ ਵਾਲੀ ਸੁਗੁਨਾ ਫੂਡਜ਼ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ ਸੁੰਦਰਰਾਜਨ ਮੁਤਾਬਕ ਪਿਛਲੇ 4-5 ਦਿਨਾਂ ਵਿਚ ਖਪਤ 30-40 ਫੀਸਦੀ ਤੱਕ ਡਿੱਗ ਗਈ ਹੈ। ਪਿਛਲੇ ਸਾਲ ਕੋਰੋਨਾ ਭੜਕਣ ਵੇਲੇ ਵੀ ਇਹੀ ਹਾਲਤ ਹੋਈ ਸੀ।

133 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper