Latest News
ਪੈਟਰੋਲੀਅਮ ਕੀਮਤਾਂ ਦੇ ਵਾਧੇ ਤੇ ਅਚੱਲ ਜਾਇਦਾਦ ’ਤੇ ਟੈਕਸ ਵਾਧੇ ਦੀ ਸੀ ਪੀ ਆਈ ਵੱਲੋਂ ਜ਼ੋਰਦਾਰ ਨਿਖੇਧੀ

Published on 12 Jan, 2021 10:49 AM.


ਚੰਡੀਗੜ੍ਹ : ਸੀ ਪੀ ਆਈ ਨੇ ਪੰਜਾਬ ਸਰਕਾਰ ਵੱਲੋਂ ਪੈਟਰੋਲ/ ਡੀਜ਼ਲ ਦੀਆਂ ਕੀਮਤਾਂ ਵਿਚ 25 ਪੈਸੇ ਪ੍ਰਤੀ ਲੀਟਰ ਅਤੇ ਅਚੱਲ ਜਾਇਦਾਦ ’ਤੇ 25 ਪੈਸੇ ਪ੍ਰਤੀ ਸੈਂਕੜੇ ਦੀ ਦਰ ਨਾਲ ਲੇਵੀ ਲਾੳਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਮੰਗਲਵਾਰ ਇਥੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਰਕੇ ਦੇਸ਼ ਦੇ ਨਾਲ-ਨਾਲ ਪੰਜਾਬ ਦੀ ਆਰਥਿਕਤਾ ਪਹਿਲਾਂ ਤੋਂ ਹੀ ਬਰਬਾਦ ਹੋ ਰਹੀ ਹੈ ਤੇ ਉਪਰੋਂ ਇਹਨਾਂ ਟੈਕਸਾਂ ਦੇ ਵਾਧੇ ਨਾਲ ਬੱਸ ਕਿਰਾਇਆਂ ਸਮੇਤ ਕੀਮਤਾਂ ਵਿਚ ਵਾਧਾ ਹੋਵੇਗਾ। ਸ੍ਰੀ ਬਰਾੜ ਨੇ ਆਖਿਆ ਕਿ ਜਦੋਂ ਸਰਕਾਰ ਪਹਿਲਾਂ ਹੀ ਤੇਲ ਤੇ ਰਸੋਈ ਗੈਸ ਦੀਆਂ ਮੁਢਲੀਆਂ ਕੀਮਤਾਂ ਤਿੰਨ ਗੁਣਾਂ ਵਧਾ ਕੇ ਲੋਕਾਂ ਦੀ ਲੁੱਟ ਕਰ ਰਹੀ ਹੈ ਤਾਂ ਉਸ ਵੱਲੋਂ ਲਾਏ ਗਏ ਅਜਿਹੇ ਟੈਕਸਾਂ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਹੋਵੇਗਾ। ਉਹਨਾ ਇਹਨਾਂ ਟੈਕਸਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਨੂੰ ਮੰਤਰੀਆਂ, ਐੱਮ ਐੱਲ ਏ, ਅਫਸਰਸ਼ਾਹੀ ਅਤੇ ਪੁਲਸ ਅਧਿਕਾਰੀਆਂ ਉਤੇ ਖਰਚੇ ਘਟਾਉਣ ਵਰਗੇ ਹੋਰ ਸਾਧਨਾਂ ਤੋਂ ਆਮਦਨ ਇਕੱਠੀ ਕਰਨੀ ਚਾਹੀਦੀ ਹੈ।

148 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper