Latest News
ਸੁਪਰੀਮ ਕੋਰਟ ਨੂੰ ਗੁੰਮਰਾਹ ਕੀਤਾ ਗਿਆ, ਕਮੇਟੀ ਨੂੰ ਨਹÄ ਮਿਲਾਂਗੇ, ਕਮੇਟੀ ਮੈਂਬਰਾਂ ਦੀ ਸੋਚ ਜੱਗ-ਜ਼ਾਹਰ

Published on 12 Jan, 2021 10:52 AM.


ਨਵÄ ਦਿੱਲੀ : ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਨੇ ਕਿਹਾ ਹੈ ਕਿ ਕਮੇਟੀ ਦੀ ਬਣਤਰ ਤੋਂ ਸਾਫ ਹੈ ਕਿ ਵੱਖ-ਵੱਖ ਤਾਕਤਾਂ ਸੁਪਰੀਮ ਕੋਰਟ ਨੂੰ ਗੰੁਮਰਾਹ ਕਰ ਰਹੀਆਂ ਹਨ। ਯੂਨੀਅਨਾਂ ਸੁਪਰੀਮ ਕੋਰਟ ਵਾਲੀ ਕਮੇਟੀ ਨਾਲ ਗੱਲ ਨਹÄ ਕਰਨਗੀਆਂ। ਉਂਜ ਕਾਨੂੰਨਾਂ ਦੇ ਅਮਲ ’ਤੇ ਰੋਕ ਲਾਉਣ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਉਹ ਸਵਾਗਤ ਕਰਦੀ ਹੈ। ਕੋਆਰਡੀਨੇਸ਼ਨ ਕਮੇਟੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸਰਕਾਰ ਨੂੰ ਚੰਗੀ ਤਰ੍ਹਾਂ ਦੱਸਿਆ ਜਾ ਚੁੱਕਿਆ ਹੈ ਕਿ ਤਿੰਨੇ ਕਾਨੂੰਨ ਖੇਤੀ ਮੰਡੀਆਂ ’ਤੇ ਕਾਰਪੋਰੇਟਾਂ ਦਾ ਕਬਜ਼ਾ ਕਰਵਾ ਦੇਣਗੇ। ਖੇਤੀ ਲਾਗਤਾਂ ਵਧ ਜਾਣਗੀਆਂ, ਕਿਸਾਨਾਂ ’ਤੇ ਕਰਜ਼ੇ ਵਧ ਜਾਣਗੇ, ਫਸਲਾਂ ਦੇ ਘੱਟ ਭਾਅ ਮਿਲਣਗੇ, ਕਿਸਾਨਾਂ ਦਾ ਘਾਟਾ ਵਧੇਗਾ, ਜਨਤਕ ਵੰਡ ਪ੍ਰਣਾਲੀ ਖਤਮ ਹੋ ਜਾਵੇਗੀ ਤੇ ਖੁਰਾਕ ਸੰਕਟ ਪੈਦਾ ਹੋ ਜਾਵੇਗਾ। ਇਸ ਤੋਂ ਇਲਾਵਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਵਿਚ ਵਾਧਾ ਹੋਵੇਗਾ। ਕਰਜ਼ਿਆਂ ਕਾਰਨ ਕਿਸਾਨਾਂ ਹੱਥੋਂ ਜ਼ਮੀਨਾਂ ਖੁੱਸ ਜਾਣਗੀਆਂ। ਸਰਕਾਰ ਨੇ ਲੋਕਾਂ ਤੇ ਅਦਾਲਤਾਂ ਤੋਂ ਇਹ ਤੱਥ ਲੁਕੋਏ ਹਨ। ਕਮੇਟੀ ਨੇ ਕਿਹਾ ਕਿ ਉਹ 15 ਜਨਵਰੀ ਨੂੰ ਸਰਕਾਰ ਨਾਲ ਗੱਲ ਜ਼ਰੂਰ ਕਰੇਗੀ। ਕਿਸਾਨਾਂ ਨੇ ਕਿਹਾ ਹੈ ਕਿ ਕਮੇਟੀ ਵਿਚ ਸ਼ਾਮਲ ਤਿੰਨਾਂ ਖੇਤੀ ਕਾਨੂੰਨਾਂ ਦੇ ਹਮਾਇਤੀਆਂ ਵਜੋਂ ਜਾਣੇ ਜਾਂਦੇ ਹਨ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰੀ ਬੰਦਿਆਂ ਦੀ ਕਮੇਟੀ ਹੈ। ਉਨ੍ਹਾ ਐਲਾਨਿਆ ਕਿ ਜਦੋਂ ਤੱਕ ਬਿੱਲ ਵਾਪਸੀ ਨਹÄ, ਉਦੋਂ ਤੱਕ ਘਰ ਵਾਪਸੀ ਨਹÄ। ਕਾਂਗਰਸ ਦੇ ਮੀਡੀਆ ਇੰਚਾਰਜ ਰਣਦੀਪ ਸੂਰਜੇਵਾਲਾ ਨੇ ਵੀ ਕਮੇਟੀ ਦੀ ਬਣਤਰ ’ਤੇ ਕਿੰਤੂ ਕਰਦਿਆਂ ਕਿਹਾ ਕਿ ਇਹ ਚਾਰੇ ਮੈਂਬਰ ਕਾਨੂੰਨਾਂ ਦੇ ਹਮਾਇਤੀ ਹਨ।
ਕੋਆਰਡੀਨੇਸ਼ਨ ਕਮੇਟੀ ਨੇ ਐਲਾਨਿਆ ਕਿ ਗਣਤੰਤਰ ਦਿਵਸ ’ਤੇ ਦਿੱਲੀ ਤੇ ਦੇਸ਼-ਭਰ ਵਿਚ ਕਿਸਾਨ ਪਰੇਡ ਹੋਵੇਗੀ। ਕਿਸਾਨ ਗਣਤੰਤਰ ਦਿਵਸ ਮਨਾਉਣਗੇ। ਸਰਕਾਰ ਇਸ ਮਾਮਲੇ ਵਿਚ ਵੀ ਅਦਾਲਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨ 13, 18 ਤੇ 23 ਜਨਵਰੀ ਦੇ ਐਕਸ਼ਨ ਕਰਨਗੇ। ਕਿਸਾਨ ਸਰਕਾਰ ਨਾਲ ਗੱਲਬਾਤ ਕਰਨ ਦੇ ਇਛੁੱਕ ਹਨ, ਸੁਪਰੀਮ ਕੋਰਟ ਨਾਲ ਨਹÄ। ਸ਼ਰਦ ਪਵਾਰ ਦੀ ਐੱਨ ਸੀ ਪੀ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਭਾਜਪਾ ਨੇ ਕਿਹਾ ਹੈ ਕਿ ਫੈਸਲਾ ਨਵੇਂ ਕਾਨੂੰਨਾਂ ਦੇ ਵਿਰੁੱਧ ਨਹÄ। ਉਹ ਤਾਂ ਪਹਿਲਾਂ ਹੀ ਕਮੇਟੀ ਬਣਾਉਣ ਲਈ ਕਹਿ ਰਹੀ ਸੀ।

190 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper