Latest News
ਇਹ ਹਨ ਕਮੇਟੀ ’ਚ ਸ਼ਾਮਲ ਮੈਂਬਰ

Published on 12 Jan, 2021 10:55 AM.


ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਵਿੱਚ ਸ਼ਾਮਲ ਆਰਥਕ ਮਾਹਰ ਅਸ਼ੋਕ ਗੁਲਾਟੀ ਖੇਤੀ ਮੰਡੀ ਨੂੰ ਖੋਲ੍ਹਣ ਦੇ ਤਕੜੇ ਵਕੀਲ ਹਨ ਤੇ ਉਹ ਕਹਿੰਦੇ ਹਨ ਕਿ ਇਸ ਮਾਮਲੇ ਉੱਤੇ ਸਾਲਾਂਬੱਧੀ ਬਹਿਸ ਹੋ ਚੁੱਕੀ ਹੈ। ਪੀ ਕੇ ਜੋਸ਼ੀ ਨੇ ਪਿਛਲੇ ਦਿਨਾਂ ਵਿਚ ਲਿਖੇ ਲੇਖਾਂ ਵਿਚ ਕਿਸਾਨ ਅੰਦੋਲਨ ਜਾਰੀ ਰਹਿਣ ’ਤੇ ਅਫਸੋਸ ਕੀਤਾ ਸੀ ਤੇ ਨੋਟ ਕੀਤਾ ਸੀ ਕਿ ਕੇਂਦਰ ਨੇ ਪ੍ਰੋਟੈੱਸਟਰਾਂ ਦੀਆਂ ਚਿੰਤਾਵਾਂ ਦੂਰ ਕਰਨ ਲਈ ਸਭ ਕੋਸ਼ਿਸ਼ਾਂ ਕੀਤੀਆਂ ਹਨ। ਜੋਸ਼ੀ ਨੇ ਇਹ ਵੀ ਕਿਹਾ ਸੀ ਕਿ ਅੰਦੋਲਨਕਾਰੀ ਸਟੈਂਡ ਬਦਲ ਰਹੇ ਹਨ। ਪਹਿਲਾਂ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਭਰੋਸਾ ਦੇਵੇ ਕਿ ਐੱਮ ਐੱਸ ਪੀ ਖਤਮ ਨਹÄ ਕੀਤੀ ਜਾਵੇਗੀ ਤੇ ਫਿਰ ਕਹਿਣ ਲੱਗ ਪਏ ਕਿ ਐੱਮ ਐੱਸ ਪੀ ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇ ਤੇ ਨਾਲ ਹੀ ਤਿੰਨੇ ਕਾਨੂੰਨ ਖਤਮ ਕੀਤੇ ਜਾਣ। ਬੀ ਕੇ ਯੂ (ਮਾਨ) ਦੇ ਭੁਪਿੰਦਰ ਸਿੰਘ ਤੇ ਮਹਾਰਾਸ਼ਟਰ ਦੇ ਸ਼ੇਤਕਾਰੀ ਸੰਗਠਨ ਦੇ ਅਨਿਲ ਘਣਵੰਤ ਨੇ ਦਸੰਬਰ ਦੇ ਅੱਧ ਵਿਚ ਖੇਤੀ ਮੰਤਰੀ ਐੱਨ ਐੱਸ ਤੋਮਰ ਨਾਲ ਮੁਲਾਕਾਤ ਕੀਤੀ ਸੀ ਤੇ ਕਿਹਾ ਸੀ ਕਿ ਕਾਨੂੰਨਾਂ ਵਿਚ ਪ੍ਰੋਟੈੱਸਟਰਾਂ ਦੀ ਤਸੱਲੀ ਲਈ ਸੋਧਾਂ ਕਰਕੇ ਇਨ੍ਹਾਂ ਨੂੰ ਲਾਗੂ ਕੀਤਾ ਜਾਵੇ।

168 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper