ਸ੍ਰੀਨਗਰ : ਕਸ਼ਮੀਰ ਘਾਟੀ ’ਚ ਹੱਡ ਕੰਬਾਉਣ ਵਾਲੀ ਠੰਢ ਜਾਰੀ ਹੈ। ਸ੍ਰੀਨਗਰ ’ਚ ਪਿਛਲੇ ਅੱਠ ਸਾਲ ਦਾ ਸਭ ਤੋਂ ਘੱਟ-ਘੱਟੋ ਤਾਪਮਾਨ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਸ੍ਰੀਨਗਰ ’ਚ ਘੱਟੋ-ਘੱਟ ਤਾਪਮਾਨ ਮਨਫ਼ੀ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੇ ਅੱਠ ਸਾਲਾਂ ’ਚੋਂ ਸ਼ਹਿਰ ਦਾ ਸਭ ਤੋਂ ਘੱਟ ਤਾਪਮਾਨ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 14 ਜਨਵਰੀ, 2012 ਨੂੰ ਏਨਾ ਹੀ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ ਸੀ। ਬਾਕੀ ਘਾਟੀ ’ਚ ਵੀ ਠੰਢ ਜ਼ੋਰਾਂ ਦੀ ਪੈ ਰਹੀ ਹੈ। ਦੱਖਣ ਕਸ਼ਮੀਰ ’ਚ ਪਹਿਲਗਾਮ ਸੈਲਾਨੀ ਸਥਾਨ ’ਚ ਜ਼ੀਰੋ ਤੋਂ 11.7 ਡਿਗਰੀ ਸੈਲਸੀਅਸ ਥੱਲੇ ਤਾਪਮਾਨ ਦਰਜ ਕੀਤਾ ਗਿਆ, ਜਦਕਿ ਇਸ ਤੋਂ ਪਹਿਲਾਂ ਦੀ ਰਾਤ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਹ ਜੰਮੂ ਕਸ਼ਮੀਰ ’ਚ ਸਭ ਤੋਂ ਠੰਢਾ ਸਥਾਨ ਰਿਹਾ। ਗੁਲਮਰਗ ’ਚ ਘੱਟੋ-ਘੱਟ ਤਾਪਮਾਨ ਮਨਫ਼ੀ 10 ਡਿਗਰੀ ਦਰਜ ਕੀਤਾ ਗਿਆ।