Latest News
ਮਨੀ ਲਾਂਡਰਿੰਗ ਮਾਮਲੇ ’ਚ ਟੀ ਐੱਮ ਸੀ ਨੇਤਾ ਗ੍ਰਿਫ਼ਤਾਰ

Published on 13 Jan, 2021 10:48 AM.


ਕੋਲਕਾਤਾ : ਬੰਗਾਲ ਦੀ ਸਿਆਸਤ ’ਚ ਹਲਚਲ ਵਿਚਾਲੇ ਤ੍ਰਿਣਮੂਲ ਕਾਂਗਰਸ ਦੇ ਇੱਕ ਨੇਤਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫ਼ਤਾਰ ਕੀਤਾ ਹੈ। ਮਨੀ ਲਾਂਡਰਿੰਗ ਨਾਲ ਜੁੜੇ ਇੱਕ ਮਾਮਲੇ ’ਚ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਰਾਜ ਸਭਾ ਸਾਂਸਦ ਕੇ ਡੀ ਸਿੰਘ ਨੂੰ ਨਵੀਂ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਜਾਣਕਾਰੀ ਮੁਤਾਬਿਕ ਕੇ ਡੀ ਸਿੰਘ ਦੀ ਕੰਪਨੀ ਅਲਕੇਮਿਸਟ ਇਨਫਰਾ ਰਿਅਲਟੀ ਲਿਮਟਿਡ ’ਤੇ ਈ ਡੀ ਨੇ 2016 ’ਚ ਕੇਸ ਦਰਜ ਕੀਤਾ ਸੀ। ਇਹ ਮਾਮਲਾ ਮਨੀ ਲਾਂਡਰਿੰਗ ਐਕਟ ਰੋਕੂ 2002 ਦੇ ਤਹਿਤ ਦਰਜ ਕੀਤਾ ਗਿਆ ਸੀ। ਕੇ ਡੀ ਸਿੰਘ ਦੀ ਕੰਪਨੀ ’ਤੇ ਕਰੀਬ 1900 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਸੇਬੀ ਵੱਲੋਂ ਵੀ ਇਸ ਕੰਪਨੀ, ਇਸ ਦੇ ਡਾਇਰੈਕਟਰ ਅਤੇ ਸ਼ੇਅਰ ਹੋਲਡਰ ’ਤੇ ਕੇਸ ਦਰਜ ਕੀਤਾ ਜਾ ਚੁੱਕਾ ਹੈ। ਈ ਡੀ ਵੱਲੋਂ ਇਸ ਤੋਂ ਪਹਿਲਾਂ ਵੀ ਕੇ ਡੀ ਸਿੰਘ ਦੀ ਜਾਇਦਾਦ ਨੂੰ ਸੀਜ਼ ਕੀਤਾ ਗਿਆ ਸੀ। ਜੂਨ 2019 ’ਚ ਕੇ ਡੀ ਸਿੰਘ ਨਾਲ ਜੁੜੀ ਕੰਪਨੀ ਦੀ 239 ਕਰੋੜ ਦੀ ਜਾਇਦਾਦ ਅਟੈਚ ਕੀਤੀ ਸੀ। ਈ ਡੀ ਨੇ 1900 ਕਰੋੜ ਰੁਪਏ ਦੇ ਘੋਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਨੂੰ ਲੈ ਕੇ ਇਹ ਕਾਰਵਾਈ ਕੀਤੀ ਸੀ। ਕੇ ਡੀ ਸਿੰਘ ਦੀ ਕਰੀਬ 239 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਸੀ, ਜਿਸ ’ਚ ਰਿਜ਼ਾਰਟ, ਸ਼ੋਅਰੂਮ ਅਤੇ ਬੈਂਕ ਖਾਤੇ ਵੀ ਸ਼ਾਮਲ ਸਨ।

274 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper