ਕੋਲਕਾਤਾ : ਪੱਛਮੀ ਬੰਗਾਲ ਵਿਚ ਖੱਬੇ ਜਮਹੂਰੀ ਮੁਹਾਜ਼ ਦੇ ਮੁਖੀ ਬਿਮਾਨ ਬੋਸ ਨੇ ਕਿਹਾ ਹੈ ਕਿ ਸੂਬੇ ਨੂੰ ਤਿ੍ਣਮੂਲ ਤੇ ਭਾਜਪਾ ਵਿਚਾਲੇ ਧਾਰਮਕ ਧਰੁਵੀਕਰਨ ਤੋਂ ਬਚਾਉਣ ਲਈ ਉਹ ਕਾਂਗਰਸ ਨਾਲ ਮਿਲ ਕੇ ਚੋਣ ਲੜਨਗੇ | ਇਸ ਨੂੰ ਲੈ ਕੇ ਕੋਈ ਭਰਮ ਨਹੀਂ ਹੋਣਾ ਚਾਹੀਦਾ | ਉਨ੍ਹਾ ਕਿਹਾ ਕਿ ਸੀਟਾਂ ਦੀ ਵੰਡ ਬਾਰੇ ਦੋਹਾਂ ਪਾਰਟੀਆਂ ਵਿਚਾਲੇ ਗੱਲ ਚੱਲ ਰਹੀ ਹੈ | ਇਸ ਤੋਂ ਪਹਿਲਾਂ ਲੋਕ ਸਭਾ ਵਿਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਸੀ ਕਿ ਕਾਂਗਰਸ ਤੇ ਖੱਬੀਆਂ ਪਾਰਟੀਆਂ ਮਿਲ ਕੇ ਚੋਣ ਲੜਨਗੀਆਂ | ਦੋਨੋਂ ਧਿਰਾਂ ਫਰਵਰੀ ਜਾਂ ਮਾਰਚ ਵਿਚ ਬਿ੍ਗੇਡ ਪਰੇਡ ਗਰਾਉਂਡ ਵਿਚ ਸਾਂਝੀ ਮਹਾਂ ਰੈਲੀ ਕਰਨ ਦਾ ਇਰਾਦਾ ਰੱਖਦੀਆਂ ਹਨ |