Latest News
ਹਾਲੇ ਹੋਰ ਵਧੇਗੀ ਠੰਢ

Published on 17 Jan, 2021 11:45 AM.


ਨਵੀਂ ਦਿੱਲੀ : ਉੱਤਰੀ ਭਾਰਤ ਦੇ ਪਹਾੜਾਂ 'ਚ 22 ਤੋਂ 25 ਜਨਵਰੀ ਦੇ ਦਰਮਿਆਨ ਬਰਫਬਾਰੀ ਹੋਣ ਅਤੇ ਮੈਦਾਨੀ ਇਲਾਕਿਆਂ 'ਚ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ | ਦਿੱਲੀ, ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ ਵਿੱਚ ਵੀ ਮੌਸਮ 22-23 ਜਨਵਰੀ ਤੱਕ ਬਦਲ ਸਕਦਾ ਹੈ |
ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਉੱਤਰੀ ਭਾਰਤ ਵਿੱਚ ਕੋਲਡ ਓਰੇਂਜ ਚੇਤਾਵਨੀ ਜਾਰੀ ਕੀਤੀ ਹੈ | ਦਿੱਲੀ ਸਮੇਤ ਉੱਤਰੀ ਭਾਰਤ ਵਿੱਚ ਠੰਢ ਦਾ ਪ੍ਰਭਾਵ ਜਾਰੀ ਹੈ | ਇਸ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ | ਉੱਤਰੀ ਭਾਰਤ 'ਚ ਠੰਢ ਪੈ ਰਹੀ ਹੈ ਅਤੇ ਦੂਜੇ ਪਾਸੇ ਦੱਖਣੀ ਭਾਰਤ 'ਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ | ਮੌਜੂਦਾ ਮੌਸਮੀ ਹਾਲਤਾਂ ਦੇ ਅਨੁਸਾਰ 21 ਜਨਵਰੀ ਦੀ ਰਾਤ ਤੱਕ ਇੱਕ ਨਵੀਂ ਪੱਛਮੀ ਗੜਬੜੀ ਉੱਤਰੀ ਭਾਰਤ ਦੇ ਪਹਾੜੀ ਰਾਜਾਂ 'ਤੇ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦੇਵੇਗੀ | ਤਾਮਿਲਨਾਡੂ, ਪੁਡੂਚੇਰੀ, ਕੇਰਲ ਵਿੱਚ ਚੱਕਰਵਾਤੀ ਪ੍ਰਭਾਵਾਂ ਦੇ ਕਾਰਨ ਅਗਲੇ 2-3 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ | ਇਸ ਹਫਤੇ ਅੰਮਿ੍ਤਸਰ, ਲੁਧਿਆਣਾ, ਪਟਿਆਲਾ, ਮੋਗਾ, ਕਰਨਾਲ, ਅੰਬਾਲਾ, ਯਮੁਨਾਨਗਰ, ਪਾਣੀਪਤ, ਸੋਨੀਪਤ, ਮੇਰਠ, ਬਰੇਲੀ, ਲਖਨਊ, ਕਾਨਪੁਰ, ਬਹਰਾਇਚ, ਪ੍ਰਯਾਗਰਾਜ, ਵਾਰਾਨਸੀ ਤੇ ਪਟਨਾ 'ਚ ਸੰਘਣੀ ਧੁੰਦ ਕਾਰਨ ਰੇਲ, ਸੜਕ ਤੇ ਹਵਾਈ ਆਵਾਜਾਈ ਪ੍ਰਭਾਵਤ ਹੋਵੇਗੀ | ਅਨੁਮਾਨਾਂ ਅਨੁਸਾਰ ਉਪ-ਹਿਮਾਲੀਅਨ ਖਿੱਤਿਆਂ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ, ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ |

239 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper