ਮੁੰਬਈ : ਨਾਮਵਰ ਸ਼ਾਸਤਰੀ ਗਾਇਕ ਉਸਤਾਦ ਗੁਲਾਮ ਮੁਸਤਫਾ ਖਾਨ ਦਾ 89 ਸਾਲ ਦੀ ਉਮਰ ਵਿਚ ਐਤਵਾਰ ਇਥੇ ਬਾਂਦਰਾ ਵਿਚ ਉਨ੍ਹਾ ਦੇ ਘਰ 'ਚ ਦਿਹਾਂਤ ਹੋ ਗਿਆ | ਉਨ੍ਹਾ ਨੂੰ ਪਦਮਸ੍ਰੀ ਤੇ ਪਦਮ ਵਿਭੂਸ਼ਣ ਨਾਲ ਨਿਵਾਜਿਆ ਗਿਆ ਸੀ | ਉਨ੍ਹਾ ਦੀ ਮੌਤ ਦੀ ਖਬਰ ਨੂੰਹ ਨੇ ਦਿੱਤੀ | ਲਤਾ ਮੰਗੇਸ਼ਕਰ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ—ਮਹਾਨ ਸ਼ਾਸਤਰੀ ਗਾਇਕ ਉਸਤਾਦ ਗੁਲਾਮ ਮੁਸਤਫਾ ਖਾਨ ਸਾਹਿਬ ਗਾਇਕ ਤਾਂ ਚੰਗੇ ਸਨ ਹੀ, ਇਨਸਾਨ ਵੀ ਬਹੁਤ ਚੰਗੇ ਸਨ | ਮੇਰੀ ਭਾਣਜੀ ਨੇ ਵੀ ਖਾਨ ਸਾਹਿਬ ਤੋਂ ਸੰਗੀਤ ਸਿੱਖਿਆ ਹੈ | ਮੈਂ ਵੀ ਉਨ੍ਹਾ ਤੋਂ ਥੋੜ੍ਹਾ ਸਿੱਖਿਆ ਹੈ | ਸਰੋਦ ਵਾਦਕ ਉਸਤਾਦ ਅਮਜ਼ਦ ਅਲੀ ਖਾਨ ਨੇ ਕਿਹਾ ਕਿ ਉਹ ਦੇਸ਼ ਦੇ ਸਭ ਤੋਂ ਵੱਧ ਸਤਿਕਾਰੇ ਜਾਂਦੇ ਗਾਇਕਾਂ ਵਿਚੋਂ ਸਨ | ਸੰਗੀਤਕਾਰ ਏ ਆਰ ਰਹਿਮਾਨ ਨੇ ਕਿਹਾ ਕਿ ਉਹ ਬਹੁਤ ਪਿਆਰੇ ਟੀਚਰ ਸਨ |