Latest News
ਝੁੱਗੀ 'ਤੇ ਬੱਜਰੀ ਦਾ ਭਰਿਆ ਟਰੱਕ ਪਲਟਿਆ, ਬੱਚੀ ਦੀ ਮੌਤ

Published on 20 Jan, 2021 10:22 AM.


ਸਮਰਾਲਾ (ਸੁਰਜੀਤ ਸਿੰਘ)
ਇੱਥੋਂ ਨੇੜਲੇ ਪਿੰਡ ਗੜ੍ਹੀ ਤਰਖਾਣਾ ਵਿਖੇ ਚੜ੍ਹਦੀ ਸਵੇਰ ਨੇ ਗਰੀਬ ਪਰਵਾਰ 'ਤੇ ਕਹਿਰ ਵਰ੍ਹਾਇਆ | ਇਸ ਪਰਵਾਰ ਦੀ ਝੁੱਗੀ 'ਤੇ ਟਿੱਪਰ ਪਲਟਣ ਕਾਰਨ ਉਸ 'ਚ ਸੁੱਤੀ ਪਈ ਕੁੜੀ ਸੁਲੇਖਾ (10) ਦੀ ਮੌਤ ਹੋ ਗਈ, ਜਦੋਂ ਕਿ ਉਸ ਦੇ ਨਾਨਾ-ਨਾਨੀ ਜ਼ਖ਼ਮੀ ਹੋ ਗਏ | ਸਵੇਰੇ ਕਰੀਬ 10 ਵਜੇ ਮਾਛੀਵਾੜਾ ਤੋਂ ਬੱਜਰੀ ਨਾਲ ਭਰਿਆ ਟਿੱਪਰ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਵੱਲ ਜਾ ਰਿਹਾ ਸੀ ਕਿ ਸੰਘਣੀ ਧੁੰਦ ਹੋਣ ਕਾਰਨ ਇਸ ਦਾ ਚਾਲਕ ਰਸਤੇ ਤੋਂ ਭਟਕ ਗਿਆ ਅਤੇ ਨਾਲ ਲੱਗਦੇ ਲਿੰਕ ਰੋਡ ਵੱਲ ਮੁੜ ਗਿਆ | ਧੁੰਦ ਕਾਰਨ ਉਸ ਦਾ ਟਿੱਪਰ ਦਰੱਖਤ ਨਾਲ ਟਕਰਾ ਕੇ ਸੰਤੁਲਨ ਗੁਆ ਬੈਠਾ ਅਤੇ ਉਹ ਸੜਕ ਕਿਨਾਰੇ ਬਣੀ ਇੱਕ ਗਰੀਬ ਪਰਵਾਰ ਦੀ ਝੁੱਗੀ 'ਤੇ ਜਾ ਪਲਟਿਆ | ਟਿੱਪਰ 'ਚ ਲੱਦੀ ਬੱਜਰੀ ਝੁੱਗੀ 'ਚ ਸੁੱਤੇ ਗਰੀਬ ਪਰਵਾਰ 'ਤੇ ਜਾ ਡਿਗੀ, ਜਿਸ ਕਾਰਨ ਉਸ 'ਚ ਸੁੱਤੀ ਪਈ ਕੁੜੀ ਸੁਲੇਖਾ, ਨਾਨਾ ਬਬਲੂ ਤੇ ਨਾਨੀ ਰਮੱਈਆ ਦੇਵੀ ਉਸ ਹੇਠਾਂ ਦੱਬ ਗਏ | ਟਿੱਪਰ ਪਲਟਣ ਕਾਰਨ ਉੱਥੇ ਹਾਹਾਕਾਰ ਮਚ ਗਈ ਅਤੇ ਨਾਲ ਹੀ ਝੁੱਗੀ 'ਚ ਰਹਿੰਦੇ ਹੋਰ ਪਰਵਾਸੀ ਮਜ਼ਦੂਰਾਂ ਵੱਲੋਂ ਕਰੀਬ 20 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਬੱਜਰੀ ਹੇਠੋਂ ਰਮੱਈਆ ਦੇਵੀ ਤੇ ਬਬਲੂ ਨੂੰ ਜ਼ਿੰਦਾ ਕੱਢ ਲਿਆ ਗਿਆ, ਜਦੋਂ ਕਿ ਬੱਚੀ ਸੁਲੇਖਾ ਦੀ ਦਮ ਘੁੱਟਣ ਕਾਰਨ ਮੌਤ ਹੋ ਚੁੱਕੀ ਸੀ | ਜ਼ਖ਼ਮੀ ਨਾਨਾ-ਨਾਨੀ ਨੂੰ ਸਮਰਾਲਾ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਦੋਂ ਕਿ ਪੁਲਸ ਵੱਲੋਂ ਮਿ੍ਤਕ ਸੁਲੇਖਾ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ | ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

181 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper