ਲੰਮੇ ਸਮੇਂ ਤੋਂ ਘਾਟੇ 'ਚ ਜਾ ਰਹੇ ਿ10 ਮਹੀਨੇ ਪਹਿਲਾਂ ਜਿਸ ਬੈਂਕ 'ਤੇ ਆਰ ਬੀ ਆਈ ਨੇ ਲਾਈ ਪਾਬੰਦੀ ਉਸ ਨੂੰ 150 ਕਰੋੜ ਦਾ ਹੋਇਆ ਮੁਨਾਫ਼ਾ
ਨਵੀਂ ਦਿੱਲੀ :
ਨੱਜੀ ਖੇਤਰ ਦੇ ਯੈੱਸ ਬੈਂਕ ਨੂੰ ਸੰਜੀਵਨੀ ਮਿਲੀ ਹੈ | ਯੈੱਸ ਬੈਂਕ ਨੂੰ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਮੁਨਾਫ਼ਾ ਹੋਇਆ ਹੈ | ਦਿਲਚਸਪ ਹੈ ਕਿ ਕਰੀਬ 10 ਮਹੀਨੇ ਪਹਿਲਾਂ ਇਹ ਬੈਂਕ ਘਾਟੇ 'ਚ ਸੀ | ਬੈਂਕ ਦਾ ਕਰਜ਼ ਏਨਾ ਵਧ ਗਿਆ ਸੀ ਕਿ ਰਿਜ਼ਰਵ ਬੈਂਕ ਨੂੰ ਪਾਬੰਦੀ ਲਾਉਣੀ ਪਈ | ਇਸ ਤੋਂ ਇਲਾਵਾ ਬੈਂਕ ਦੇ ਬੋਰਡ ਨੂੰ ਵੀ ਭੰਗ ਕਰ ਦਿੱਤਾ ਗਿਆ ਸੀ | ਜ਼ਿਕਰਯੋਗ ਹੈ ਕਿ ਦਸੰਬਰ ਤਿਮਾਈ 'ਚ ਇਹ ਬੈਂਕ ਨੇ 150.71 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ |
ਇਸ ਤੋਂ ਪਿਛਲੇ ਵਿੱਤੀ ਸਾਲ ਦੀ ਤਿਮਾਹੀ 'ਚ ਕਰਜ਼ 'ਚ ਡੁੱਬਣ ਕਾਰਨ ਬੈਂਕ ਨੂੰ 18,654 ਕਰੋੜ ਰੁਪਏ ਦਾ ਰਿਕਾਰਡ ਘਾਟਾ ਹੋਇਆ ਸੀ | ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਬੈਂਕ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਕੁਲ ਅਮਦਨ ਵਧ ਕੇ 6,51837 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 6,268.50 ਕਰੋੜ ਰੁਪਏ ਸੀ |
ਤਿਮਾਹੀ ਦੌਰਾਨ ਬੈਂਕ ਦੀ ਨਾਨ-ਪਰਫਾਰਮਿੰਗ ਐੱਸਟ (ਐੱਨ ਪੀ ਏ) ਘਟ ਕੇ ਕੁੱਲ ਕਰਜ਼ ਦਾ 15.36 ਫੀਸਦੀ ਰਹਿ ਗਈ, ਜੋ ਇੱਕ ਸਾਲ ਪਹਿਲਾ ਸਮਾਨ ਤਿਮਾਹੀ 'ਚ 18.87 ਫੀਸਦੀ ਸੀ | ਇਸ ਤਰ੍ਹਾਂ ਬੈਂਕ ਦਾ ਸ਼ੁੱਧ ਐੱਨ ਪੀ ਏ ਵੀ ਘਟ ਕੇ 5.04 ਫੀਸਦੀ ਰਹਿ ਗਿਆ, ਜੋ ਇਸ ਤੋਂ ਪਹਿਲਾਂ ਵਿੱਤੀ ਸਾਲ ਦੀ ਸਾਮਾਨ ਤਿਮਾਹੀ 'ਚ 5.97 ਫੀਸਦੀ ਸੀ | ਇਸ ਦੇ ਚਲਦੇ ਬੈਂਕ ਦਾ ਕਰ ਅਤੇ ਆਕਸਮਿਕ ਖਰਚ ਨੂੰ ਛੱਡ ਕੇ ਹੋਰ ਪ੍ਰਬੰਧ ਘਟ ਕੇ 2,198.84 ਕਰੋੜ ਰੁਪਏ ਰਹਿ ਗਿਆ, ਜੋ ਇੱਕ ਸਾਲ ਪਹਿਲਾਂ ਸਮਾਨ ਤਿਮਾਹੀ 'ਚ 24,765.73 ਕਰੋੜ ਰੁਪਏ ਸੀ |