ਨਵੀਂ ਦਿੱਲੀ : ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਬਾਰਡਰ 'ਤੇ ਬੈਠੇ ਕਿਸਾਨ 26 ਜਨਵਰੀ ਨੂੰ ਟਰੈਕਟਰ ਰੈਲੀ ਕੱਢਣ ਜਾ ਰਹੇ ਹਨ | ਵੱਖ-ਵੱਖ ਸੂਬਿਆਂ ਤੋਂ ਕਿਸਾਨਾਂ ਦੇ ਜਥੇ ਟਰੈਕਟਰਾਂ ਨਾਲ ਟਿਕਰੀ ਬਾਰਡਰ 'ਤੇ ਪਹੁੰਚ ਰਹੇ ਹਨ | ਇਸ ਦੌਰਾਨ ਇੱਕ ਜੋੜਾ 300 ਕਿਲੋਮੀਟਰ ਪੈਦਲ ਚੱਲ ਕੇ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਟਿਕਰੀ ਬਾਰਡਰ 'ਤੇ ਪਹੁੰਚਿਆ ਹੈ | ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਫਤਿਆਬਾਦ ਦੇ ਰਹਿਣ ਵਾਲੇ ਪਤੀ-ਪਤਨੀ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ 300 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਥੇ ਪਹੰੁਚੇ ਹਨ | ਟਿਕਰੀ ਬਾਰਡਰ ਪਹੁੰਚੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ 10 ਜਨਵਰੀ ਨੂੰ ਆਪਣੇ ਘਰ ਤੋਂ ਨਿਕਲੇ ਸਨ | ਇਸ ਦੌਰਾਨ ਉਨ੍ਹਾ ਪਿੰਡ-ਪਿੰਡ 'ਚ ਲੋਕਾਂ ਨੂੰ ਕਿਸਾਨ ਅੰਦੋਲਨ ਬਾਰੇ ਦੱਸਿਆ | ਉਨ੍ਹਾ ਦੱਸਿਆ ਕਿ ਅਸੀਂ ਕਿਸਾਨ ਅੰਦੋਲਨ 'ਚ ਸ਼ਾਮਲ ਹੋਣਾ ਸੀ | ਅਸੀਂ ਇਹ ਵੀ ਨਹੀਂ ਸੋਚਿਆ ਸੀ ਕਿ ਇੱਥੋਂ ਤੱਕ ਕਿਸੇ ਤਰ੍ਹਾਂ ਪਹੁੰਚਾਂਗੇ | 14 ਦਿਨ ਪੈਦਲ ਚੱਲ ਕੇ ਅਸੀਂ ਇੱਥੇ ਪਹੁੰਚੇ ਹਾਂ | ਹੁਣ ਕਿਸਾਨਾਂ ਦੀ ਟਰੈਕਟਰ ਰੈਲੀ 'ਚ ਸ਼ਾਮਲ ਹੋਵਾਂਗੇ |