Latest News
ਕਿਸਾਨਾਂ ਨੂੰ ਟਰੈਕਟਰਾਂ ਲਈ ਨਹੀਂ ਮਿਲ ਰਿਹਾ ਡੀਜ਼ਲ

Published on 24 Jan, 2021 10:17 AM.


ਨਵੀਂ ਦਿੱਲੀ : ਗਣਤੰਤਰ ਦਿਵਸ 'ਤੇ ਕਿਸਾਨਾਂ ਦੀ ਦਿੱਲੀ 'ਚ ਟਰੈਕਟਰ ਪਰੇਡ 'ਚ ਤਿੰਨ ਹਜ਼ਾਰ ਟਰੈਕਟਰਾਂ ਦੇ ਨਾਲ ਕੂਚ ਕਰਨ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਟਰੈਕਟਰਾਂ ਲਈ ਹੁਣ ਡੀਜ਼ਲ ਨਹੀਂ ਮਿਲੇਗਾ | ਇਸ ਲਈ ਪ੍ਰਸ਼ਾਸਨ ਵੱਲੋਂ ਨਿਰਦੇਸ਼ ਜਾਰੀ ਹੋ ਗਏ ਹਨ, ਜਿਸ ਤੋਂ ਬਾਅਦ ਪੱਛਮੀ ਯੂ ਪੀ ਦੇ ਕਈ ਜ਼ਿਲਿ੍ਹਆਂ 'ਚ ਜ਼ਿਲ੍ਹਾ ਅਧਿਕਾਰੀ ਨੇ ਸਾਰੇ ਪੈਟਰੋਲ ਪੰਪਾਂ ਨੂੰ ਆਦੇਸ਼ ਜਾਰੀ ਕਰ ਦਿੱਤਾ ਹੈ | ਇਸ ਦੀ ਜਾਣਕਾਰੀ ਮਿਲਦੇ ਹੀ ਭਾਕਿਯੂ ਦੇ ਰਾਸ਼ਟਰੀ ਪ੍ਰਧਾਨ ਚੌਧਰੀ ਨਰੇਸ਼ ਟਿਕੈਤ ਨੇ ਐਤਵਾਰ ਨੂੰ ਦੱਸਿਆ ਕਿ ਕਿਸਾਨਾਂ ਨੂੰ ਟਰੈਕਟਰਾਂ ਲਈ ਡੀਜ਼ਲ ਨਹੀਂ ਦਿੱਤਾ ਜਾ ਰਿਹਾ | ਮੁਰਾਦਾਬਾਦ, ਗਾਜ਼ੀਪੁਰ ਸਮੇਤ ਕਈ ਥਾਵਾਂ ਤੋਂ ਕਿਸਾਨਾਂ ਦੇ ਫੋਨ ਆਏ ਹਨ | ਟਿਕੈਤ ਦਾ ਕਹਿਣਾ ਹੈ ਕਿ ਕਿਸਾਨ ਜਿੱਥੇ ਵੀ ਹਨ, ਸੜਕਾਂ ਨੂੰ ਜਾਮ ਕਰ ਬੈਠ ਜਾਣ | ਇਸ ਤੋਂ ਪਹਿਲਾਂ ਕਿਸਾਨ ਟਰੈਕਟਰ ਮਾਰਚ ਨੂੰ ਦੇਖਦੇ ਹੋਏ ਸ਼ਨੀਵਾਰ ਦੇਰ ਰਾਤ ਤੱਕ ਚੌਧਰੀ ਨਰੇਸ਼ ਟਿਕੈਤ ਨੂੰ ਮਨਾਉਣ ਲਈ ਕਮਿਸ਼ਨਰ ਅਤੇ ਡੀ ਆਈ ਜੀ ਸਿਸੌਲੀ ਪਹੁੰਚੇ | ਹਾਲਾਂਕਿ ਟਿਕੈਤ ਨੇ ਸਪੱਸ਼ਟ ਕਰ ਦਿੱਤਾ ਕਿ ਟਰੈਕਟਰ ਰੈਲੀ ਨਿਕਲੇਗੀ | ਉਨ੍ਹਾ ਕਿਹਾ ਕਿ ਕਿਸਾਨ ਆਪਣੀ ਇੱਛਾ ਨਾਲ ਟਰੈਕਟਰ ਰੈਲੀ 'ਚ ਸ਼ਾਮਲ ਹੋ ਰਹੇ ਹਨ, ਭਾਕਿਯੂ ਨੇ ਸਿਰਫ਼ ਸੱਦਾ ਦਿੱਤਾ ਹੈ | ਇਸ ਮਾਮਲੇ 'ਚ ਸੋਸ਼ਲ ਮੀਡੀਆ 'ਤੇ ਆਲੋਚਨਾ ਝੱਲਣ ਤੋਂ ਬਾਅਦ ਪੁਲਸ ਨੂੰ ਯੂ-ਟਰਨ ਲੈਣਾ ਪਿਆ | ਫਰਮਾਨ ਨੂੰ ਗਲਤੀ ਦੱਸਦੇ ਇਸ ਦੀ ਜਾਂਚ ਕਰਨ ਤੋਂ ਬਾਅਦ ਜ਼ਿਲ੍ਹੇ ਦੇ ਅਧਿਕਾਰਤ ਟਵਿੱਟਰ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ | ਚਾਹੇ ਹੁਣ ਪੁਲਸ ਨੇ ਗਲਤੀ ਮੰਨ ਲਈ ਹੈ, ਪਰ ਮਾਮਲੇ ਦੇ ਸਾਹਮਣੇ ਆਉਣ 'ਤੇ ਪੁਲਸ ਨੂੰ ਫਜ਼ੀਹਤ ਜ਼ਰੂਰ ਝੱਲਣੀ ਪਈ |

265 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper