ਨਵੀਂ ਦਿੱਲੀ : ਸੜਕ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਜ਼ਖ਼ਮੀਆਂ ਨੂੰ ਇਲਾਜ ਲਈ ਹੁਣ ਆਪਣੀ ਜੇਬ 'ਚੋਂ ਖਰਚ ਨਹੀਂ ਕਰਨਾ ਹੋਵੇਗਾ, ਉਨ੍ਹਾਂ ਨੂੰ ਨਜ਼ਦੀਕ ਹਸਪਤਾਲ 'ਚ ਫਰੀ ਇਲਾਜ ਦੀ ਸੁਵਿਧਾ ਮਿਲੇਗੀ, ਫਿਰ ਚਾਹੇ ਉਹ ਨਿੱਜੀ ਹਸਪਤਾਲ ਜਾਂ ਨਰਸਿੰਗ ਹੋਮ ਹੀ ਕਿਉਂ ਨਾ ਹੋਣ |
ਨਿਤਿਨ ਗਡਕਰੀ ਦੀ ਪ੍ਰਧਾਨਗੀ ਵਾਲੇ ਸੜਕ ਆਵਾਜਾਈ ਮੰਤਰਾਲੇ ਦੀ ਯੋਜਨਾ ਅਨੁਸਾਰ ਛੇਤੀ ਹੀ ਸੜਕ ਹਾਦਸਿਆਂ 'ਚ ਜ਼ਖ਼ਮੀਆਂ ਨੂੰ ਡੇਢ ਲੱਖ ਰੁਪਏ ਤੱਕ ਦੇ ਫਰੀ ਇਲਾਜ ਦੀ ਸੁਵਿਧਾ ਉਪਲੱਬਧ ਕਰਵਾਈ ਜਾਵੇਗੀ | ਹਾਦਸੇ ਦੀ ਜਗ੍ਹਾ ਤੋਂ ਹਸਪਤਾਲ ਅਤੇ ਦੂਜੀ ਜਗ੍ਹਾ ਭੇਜਣ ਦਾ ਖਰਚ ਵੀ ਸਰਕਾਰ ਚੁੱਕੇਗੀ | ਇਸ 'ਚ ਵਿਦੇਸ਼ੀ ਸੈਲਾਨੀਆਂ ਅਤੇ ਤੀਰਥ ਯਾਤਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ | ਅਧਿਕਾਰੀਆਂ ਨੇ ਦੱਸਿਆ ਕਿ ਹਰ ਸਾਲ ਸੜਕ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ 5.5 ਲੱਖ 'ਚੋਂ ਲੱਗਭੱਗ 4.5 ਲੱਖ ਲੋਕਾਂ ਨੂੰ ਲਾਭ ਮਿਲੇਗਾ |