Latest News
ਪੁੱਡੂਚੇਰੀ 'ਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਜਾਂਦੀ ਲੱਗੀ

Published on 22 Feb, 2021 10:44 AM.


ਪੁੱਡੂਚੇਰੀ : ਪੁੱਡੂਚੇਰੀ ਦੇ ਮੁੱਖ ਮੰਤਰੀ ਵੀ ਨਰਾਇਣਸਾਮੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੋਮਵਾਰ ਅਸੈਂਬਲੀ 'ਚ ਬਹੁਮਤ ਸਾਬਤ ਕਰਨ ਵਿੱਚ ਨਾਕਾਮ ਰਹੀ ਹੈ | ਨਤੀਜੇ ਵਜੋਂ ਨਰਾਇਣਸਾਮੀ ਤੇ ਉਨ੍ਹਾ ਦੇ ਵਜ਼ਾਰਤੀ ਸਾਥੀਆਂ ਨੇ ਅਸਤੀਫੇ ਦੇ ਦਿੱਤੇ ਹਨ | ਨਰਾਇਣਸਾਮੀ ਨੇ ਅਸਤੀਫਾ ਉਪ ਰਾਜਪਾਲ ਤਾਮਿਲੀਸਾਈ ਸੁੰਦਰਾਜਨ ਨੂੰ ਸੌਂਪ ਦਿੱਤਾ | ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਵੱਲੋਂ ਪਿਛਲੇ ਦਿਨਾਂ 'ਚ ਦਿੱਤੇ ਅਸਤੀਫਿਆਂ ਕਰਕੇ ਕਰੀਬ ਪੰਜ ਸਾਲ ਪੁਰਾਣੀ ਕਾਂਗਰਸ ਸਰਕਾਰ 'ਤੇ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਸਨ | ਤਿਲੰਗਾਨਾ ਦੀ ਰਾਜਪਾਲ ਤਾਮਿਲੀਸਾਈ ਸੁੰਦਰਾਜਨ ਨੇ ਲੰਘੇ ਦਿਨੀਂ ਉਪ ਰਾਜਪਾਲ ਵਜੋਂ ਕੇਂਦਰ ਸ਼ਾਸਤ ਪ੍ਰਦੇਸ਼ ਦਾ ਵਾਧੂ ਚਾਰਜ ਲੈਣ ਤੋਂ ਫੌਰੀ ਮਗਰੋਂ ਨਰਾਇਣਸਾਮੀ ਨੂੰ ਅਸੈਂਬਲੀ 'ਚ ਬਹੁਮਤ ਸਾਬਤ ਕਰਨ ਲਈ ਕਿਹਾ ਸੀ | ਐਤਵਾਰ ਨੂੰ ਡੀ ਐੱਮ ਕੇ ਤੇ ਕਾਂਗਰਸ ਦੇ ਇਕ-ਇਕ ਵਿਧਾਇਕ ਵੱਲੋਂ ਦਿੱਤੇ ਅਸਤੀਫਿਆਂ ਕਰਕੇ ਨਰਾਇਣਸਾਮੀ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਸਨ | 33 ਮੈਂਬਰੀ ਪੱੁਡੂਚੇਰੀ ਅਸੈਂਬਲੀ 'ਚ ਸੱਤਾਧਾਰੀ ਧਿਰ ਦੇ ਮੈਂਬਰਾਂ ਦੀ ਗਿਣਤੀ 11 ਰਹਿ ਗਈ ਸੀ | ਪੁੱਡੂਚੇਰੀ 'ਚ ਅਪਰੈਲ-ਮਈ 'ਚ ਚੋਣਾਂ ਹੋਣੀਆਂ ਹਨ |

72 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper