ਪਟਨਾ : ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਤੇ ਪੈਟਰੋਲ-ਡੀਜ਼ਲ-ਗੈਸ ਦੀਆਂ ਕੀਮਤਾਂ ਵਿਚ ਵਾਧੇ ਵਿਰੁੱਧ ਰਾਜਦ ਆਗੂ ਤੇਜਸਵੀ ਯਾਦਵ ਸੋਮਵਾਰ ਟਰੈਕਟਰ 'ਤੇ ਬਿਹਾਰ ਅਸੰਬਲੀ ਤੱਕ ਪੁੱਜੇ | ਆਪੋਜ਼ੀਸ਼ਨ ਦੇ ਆਗੂ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਤੇਲ ਕੀਮਤਾਂ ਵਿਚ ਵਾਧੇ ਉੱਤੇ ਚੁੱਪੀ ਦੀ ਨਿੰਦਾ ਕੀਤੀ ਤੇ ਕਿਹਾ ਕਿ ਮੰਡੀਆਂ ਖਤਮ ਕਰਨ ਤੋਂ ਬਾਅਦ ਕਿਸਾਨਾਂ ਨੂੰ ਐੱਮ ਐੱਸ ਪੀ ਤੋਂ ਅੱਧੀ ਕੀਮਤ 'ਤੇ ਜਿਣਸਾਂ ਵੇਚਣੀਆਂ ਪੈ ਰਹੀਆਂ ਹਨ | ਉਨ੍ਹਾ ਦਿੱਲੀ ਦੇ ਬਾਰਡਰਾਂ 'ਤੇ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ 260 ਤੋਂ ਵੱਧ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਮਤਾ ਰੱਖਣ ਦੀ ਸਪੀਕਰ ਵੱਲੋਂ ਆਗਿਆ ਨਾ ਦੇਣ 'ਤੇ ਨਿਰਾਸ਼ਾ ਦਾ ਇਜ਼ਹਾਰ ਕੀਤਾ |