Latest News
ਸਿਰਫ ਖੇਤੀ ਕਾਰੋਬਾਰ ਦਾ ਹੀ ਸੰਬੰਧ ਭਾਰਤ ਮਾਤਾ ਨਾਲ : ਰਾਹੁਲ

Published on 22 Feb, 2021 10:47 AM.


ਵਾਇਨਾਡ : ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨਾਂ ਨਾਲ ਇਕਮੁੱਠਤਾ ਸ਼ੋਅ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਆਪਣੇ ਸੰਸਦੀ ਹਲਕੇ ਵਾਇਨਾਡ ਵਿਚ ਟਰੈਕਟਰ ਰੈਲੀ ਕੱਢੀ | ਰਾਹੁਲ ਨੇ ਕਿਹਾ ਕਿ ਖੇਤੀ ਹੀ ਇਕੋ-ਇਕ ਅਜਿਹਾ ਕਾਰੋਬਾਰ ਹੈ, ਜਿਸ ਦਾ ਸੰਬੰਧ 'ਭਾਰਤ ਮਾਤਾ' ਨਾਲ ਹੈ | ਖੇਤੀ ਕਾਰੋਬਾਰ 40 ਲੱਖ ਕਰੋੜ ਦਾ ਹੈ | ਕਰੋੜਾਂ ਲੋਕ ਇਸ ਵਿਚ ਲੱਗੇ ਹੋੋਏ ਹਨ | ਮੋਦੀ ਇਸ 'ਤੇ ਆਪਣੇ ਦੋ-ਤਿੰਨ ਦੋਸਤਾਂ ਦਾ ਕਬਜ਼ਾ ਕਰਾਉਣਾ ਚਾਹੁੰਦੇ ਹਨ | ਉਨ੍ਹਾ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਕੇਂਦਰ ਦੀ ਭਾਜਪਾ ਸਰਕਾਰ 'ਤੇ ਜ਼ੋਰ ਪਾਉਣ | ਰਾਹੁਲ ਨੇ ਇਸ ਪਹਾੜੀ ਜ਼ਿਲ੍ਹੇ ਵਿੱਚ ਤਿਰੀਕਾਏਪੱਟਾ ਤੋਂ ਮੁਤਿੱਲ ਤੱਕ ਛੇ ਕਿਲੋਮੀਟਰ ਲੰਮੀ ਟਰੈਕਟਰ ਰੈਲੀ ਕੱਢਣ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ—ਪੂਰਾ ਵਿਸ਼ਵ ਭਾਰਤ ਦੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਵੇਖ ਸਕਦਾ ਹੈ, ਪਰ ਦਿੱਲੀ ਵਿੱਚ ਬੈਠੀ ਸਰਕਾਰ ਨੂੰ ਕਿਸਾਨਾਂ ਦੀ ਪੀੜ ਸਮਝ ਨਹੀਂ ਆਉਂਦੀ | ਕੁਝ ਪੌਪ ਸਟਾਰਾਂ ਨੇ ਭਾਰਤੀ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਵੀ ਮਾਰਿਆ, ਪਰ ਸਰਕਾਰ ਨੂੰ ਇਸ 'ਚ ਕੋਈ ਦਿਲਚਸਪੀ ਨਹੀਂ | ਜਦੋਂ ਤੱਕ ਉਨ੍ਹਾਂ (ਸਰਕਾਰ) 'ਤੇ ਦਬਾਅ ਨਾ ਪਾਇਆ, ਉਹ ਤਿੰਨੋਂ ਕਾਨੂੰਨ ਵਾਪਸ ਲੈਣ ਵਾਲੇ ਨਹੀਂ |

141 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper