ਨਵੀਂ ਦਿੱਲੀ : ਐੱਲ ਪੀ ਜੀ ਦੇ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 25 ਰੁਪਏ ਪ੍ਰਤੀ ਸਿਲੰਡਰ ਵਧਾ ਦਿੱਤੀ ਗਈ ਹੈ | ਇਹ ਵਾਧਾ ਉੱਜਵਲਾ ਯੋਜਨਾ ਅਧੀਨ ਆਉਣ ਵਾਲਿਆਂ 'ਤੇ ਵੀ ਲਾਗੂ ਕੀਤਾ ਗਿਆ ਹੈ | ਦਿੱਲੀ ਵਿੱਚ ਹੁਣ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 794 ਰੁਪਏ ਹੋ ਗਈ ਹੈ, ਜੋ 769 ਰੁਪਏ ਸੀ | ਇਹ ਵਾਧਾ ਸਬਸਿਡੀ ਵਾਲੇ ਅਤੇ ਗੈਰ-ਸਬਸਿਡੀ ਵਾਲੇ ਉਪਭੋਗਤਾਵਾਂ ਸਮੇਤ ਸਾਰੀਆਂ ਸ਼੍ਰੇਣੀਆਂ 'ਤੇ ਲਾਗੂ ਹੋ ਗਿਆ ਹੈ |
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਦੇ ਖਿਲਾਫ ਕੋਲਕਾਤਾ ਦੇ ਮੇਅਰ ਫਰਿਹਾਦ ਹਾਕਿਮ ਦੇ ਨਾਲ ਵੀਰਵਾਰ ਇਲੈਕਟਿ੍ਕ ਸਕੂਟਰ ਦੀ ਸਵਾਰੀ ਕੀਤੀ | ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਪੈਟਰੋਲੀਅਮ ਪਦਾਰਥਾਂ ਦੀ ਕੀਮਤਾਂ ਵਿੱਚ ਵਾਧਾ ਕਰਕੇ ਇਸ ਦਾ ਠੀਕਰਾ ਰਾਜ ਸਰਕਾਰਾਂ 'ਤੇ ਭੰਨ ਰਹੀ ਹੈ, ਜਦ ਕਿ ਇਸ ਲਈ ਕੇਂਦਰ ਦੀਆਂ ਨੀਤੀਆਂ ਜ਼ਿੰਮੇਵਾਰ ਹਨ |