Latest News
ਅੱਜ 'ਭਾਰਤ ਵਪਾਰ ਬੰਦ'

Published on 25 Feb, 2021 11:25 AM.


ਨਵੀਂ ਦਿੱਲੀ : ਜੀ ਐੱਸ ਟੀ ਵਿਚ ਆਪਹੁਦਰਾਸ਼ਾਹੀ ਨਾਲ ਕੀਤੀਆਂ ਜਾਂਦੀਆਂ ਤਬਦੀਲੀਆਂ ਅਤੇ ਈ-ਕਾਮਰਸ ਕੰਪਨੀਆਂ ਵੱੱਲੋਂ ਨੇਮਾਂ ਦੀਆਂ ਕੀਤੀਆਂ ਜਾ ਰਹੀਆਂ ਉਲੰਘਣਾਵਾਂ ਖਿਲਾਫ ਦੇਸ਼-ਭਰ ਦੇ ਵਪਾਰੀ ਸ਼ੁੱਕਰਵਾਰ ਨੂੰ ਹੜਤਾਲ ਰੱਖਣਗੇ | ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਨੇ ਕਿਹਾ ਕਿ 40 ਹਜ਼ਾਰ ਤੋਂ ਵੱਧ ਟਰੇਡ ਐਸੋਸੀਏਸ਼ਨਾਂ ਨਾਲ ਸੰਬੰਧਤ 8 ਕਰੋੜ ਤੋਂ ਵੱਧ ਵਪਾਰੀ 'ਭਾਰਤ ਵਪਾਰ ਬੰਦ' ਕਰਨਗੇ | ਇਕ ਕਰੋੜ ਟਰਾਂਸਪੋਰਟਰਾਂ ਦੀ ਜਥੇਬੰਦੀ ਆਲ ਇੰਡੀਆ ਟਰਾਂਸਪੋਰਟ ਵੈੱਲਫੇਅਰ ਐਸੋਸੀਏਸ਼ਨ ਵੀ ਸ਼ੁੱਕਰਵਾਰ ਨੂੰ ਵਪਾਰੀਆਂ ਦੀ ਹਮਾਇਤ ਵਿਚ ਚੱਕਾ ਜਾਮ ਕਰੇਗੀ | ਕਨਫੈਡਰੇਸ਼ਨ ਦੇ ਸਕੱਤਰ ਜਨਰਲ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਹੋਰਨਾਂ ਤੋਂ ਇਲਾਵਾ ਛੋਟੇ ਕਾਰਖਾਨੇਦਾਰ, ਹਾਕਰ ਤੇ ਮਹਿਲਾ ਉਦਮੀ ਵੀ ਬੰਦ 'ਚ ਸ਼ਾਮਲ ਹੋਣਗੇ | ਚਾਰਟਰਡ ਅਕਾਊਟੈਂਟਾਂ ਤੇ ਟੈਕਸ ਵਕੀਲਾਂ ਦੀਆਂ ਐਸੋਸੀਏਸ਼ਨਾਂ ਨੇ ਵੀ ਬੰਦ ਦੀ ਹਮਾਇਤ ਕਰਦਿਆਂ ਦਫਤਰ ਬੰਦ ਰੱਖਣ ਦਾ ਐਲਾਨ ਕੀਤਾ ਹੈ | ਖੰਡੇਲਵਾਲ ਨੇ ਕਿਹਾ ਕਿ ਦੇਸ਼ ਦੇ 1500 ਤੋਂ ਵੱਧ ਸ਼ਹਿਰਾਂ ਤੇ ਕਸਬਿਆਂ ਵਿਚ ਧਰਨੇ ਦਿੱਤੇ ਜਾਣਗੇ ਅਤੇ ਵਪਾਰੀ ਰੋਸ ਵਜੋਂ ਜੀ ਐੱਸ ਟੀ ਪੋਰਟਲ ਨੂੰ ਲਾਗਇਨ ਨਹੀਂ ਕਰਨਗੇ |

253 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper